ਵੱਡੀ ਖ਼ਬਰ ; ਕਤਲ ਕੇਸ ''ਚ ਫੜਿਆ ਗਿਆ ਸੋਸ਼ਲ ਮੀਡੀਆ ਦਾ ਮਸ਼ਹੂਰ ਕੰਟੈਂਟ ਕ੍ਰਿਏਟਰ
Sunday, May 25, 2025 - 12:49 PM (IST)

ਨੈਸ਼ਨਲ ਡੈਸਕ- ਹਰਿਆਣਾ ਦੇ ਫ਼ਤਿਹਾਬਾਦ ਜ਼ਿਲ੍ਹੇ ਨਾਲ ਸਬੰਧਤ ਮਸ਼ਹੂਰ ਇੰਸਟਾਗ੍ਰਾਮ ਕੰਟੈਂਟ ਕ੍ਰਿਏਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਨਵੀ ਮੁੰਬਈ ਵਿੱਚ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁੱਖ ਰਤੀਆ ਸੋਸ਼ਲ ਮੀਡੀਆ ਦੀ ਇਕ ਮਸ਼ਹੂਰ ਹਸਤੀ ਹੈ ਤੇ ਉਸ ਦੇ ਇੰਸਟਾਗ੍ਰਾਮ 'ਤੇ 5.25 ਲੱਖ ਤੋਂ ਵੱਧ ਫਾਲੋਅਰ ਹਨ।
ਦੱਸਿਆ ਜਾ ਰਿਹਾ ਹੈ ਕਿ 18 ਮਈ ਨੂੰ ਸੁਖਪ੍ਰੀਤ ਅਤੇ ਉਸ ਦੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਨਵੀ ਮੁੰਬਈ ਵਿੱਚ ਇੱਕ ਔਰਤ ਦਾ ਗਲ਼ਾ ਵੱਢ ਕੇ ਕਤਲ ਕੀਤਾ ਸੀ। ਇਹ ਕਤਲ ਉਸ ਔਰਤ ਦੇ ਪਤੀ ਕਿਸ਼ੋਰ ਸਿੰਘ ਵੱਲੋਂ ਦਿੱਤੀ ਗਈ ਸੁਪਾਰੀ ਦੇ ਤਹਿਤ ਕੀਤਾ ਗਿਆ ਸੀ। ਸੁਖਪ੍ਰੀਤ ਨੇ ਕਤਲ ਲਈ ਆਨਲਾਈਨ ਚਾਕੂ ਅਤੇ ਮਾਸਕ ਮੰਗਵਾਏ ਅਤੇ ਰੇਕੀ ਕਰਨ ਤੋਂ ਬਾਅਦ ਕਤਲ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ- ਅੱਧੀ ਰਾਤੀਂ ਡਿੱਗ ਗਈ ACP ਦਫ਼ਤਰ ਦੀ ਛੱਤ ! ਅੰਦਰ ਸੁੱਤੇ SI ਦੀ ਹੋ ਗਈ ਦਰਦਨਾਕ ਮੌਤ
ਨੋਇਡਾ ਐੱਸ.ਟੀ.ਐੱਫ਼. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਥਾਣਾ ਸੂਰਜਪੁਰ ਇਲਾਕੇ 'ਚ ਸਥਿਤ ਘੰਟਾ ਗੋਲ ਚੱਕਰ ਕੋਲ ਖੜ੍ਹੇ ਹਨ ਤੇ ਕਿਤੇ ਜਾਣ ਦੀ ਫਿਰਾਕ 'ਚ ਹਨ। ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨੋਇਡਾ ਐੱਸ.ਟੀ.ਐੱਫ਼. ਨੇ ਦੋਵਾਂ ਮੁਲਜ਼ਮਾਂ ਨੂੰ ਸੂਰਜਪੁਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਨਵੀਂ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ। ਦੋਵਾਂ 'ਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ 24 ਸਾਲਾ ਸੁੱਖ ਰਤੀਆ ਨੇ ਦੱਸਿਆ ਕਿ ਉਸ ਨੂੰ ਮਾਡਲਿੰਗ ਦਾ ਸ਼ੌਕ ਹੈ ਤੇ ਉਹ ਮਾਡਲਿੰਗ ਕਰਨ ਲਈ ਆਪਣੇ ਮਾਮੇ ਦੇ ਮੁੰਡੇ ਗੁਰਪ੍ਰੀਤ ਨੂੰ ਨਾਲ ਲੈ ਕੇ ਸਾਲ 2022 'ਚ ਮੁੰਬਈ ਆ ਗਿਆ ਸੀ, ਜਿੱਥੇ ਹੁਣ ਉਸ ਨੇ 18 ਮਈ ਨੂੰ ਸੁਪਾਰੀ ਲੈ ਕੇ ਇਕ ਵਿਅਕਤੀ ਦੀ ਪਤਨੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਕੰਬ ਗਈ ਧਰਤੀ ! 24 ਘੰਟਿਆਂ 'ਚ ਲੱਗਾ ਤੀਜਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e