ਹਰਿਆਣਾ ਤੋਂ ਫੜੇ ਗਏ ਪਾਕਿਸਤਾਨੀ ਜਾਸੂਸਾਂ ਨੂੰ ਲੈ ਕੇ CM ਸੈਣੀ ਦਾ ਪਹਿਲਾ ਬਿਆਨ

Monday, May 19, 2025 - 05:41 PM (IST)

ਹਰਿਆਣਾ ਤੋਂ ਫੜੇ ਗਏ ਪਾਕਿਸਤਾਨੀ ਜਾਸੂਸਾਂ ਨੂੰ ਲੈ ਕੇ CM ਸੈਣੀ ਦਾ ਪਹਿਲਾ ਬਿਆਨ

ਨੈਸ਼ਨਲ ਡੈਸਕ- ਹਰਿਆਣਾ ਵਿਚ ਪਿਛਲੇ ਦਿਨਾਂ ਵਿਚ 7 ਪਾਕਿਸਤਾਨੀ ਜਾਸੂਸ ਫੜੇ ਗਏ ਹਨ। ਇਸ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਪੁਲਸ ਕਾਰਵਾਈ ਕਰ ਰਹੀ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਸਪਾਂਸਰ ਅੱਤਵਾਦੀਆਂ ਨੇ ਸਾਡੇ ਸੈਲਾਨੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।  ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਅੱਤਵਾਦ ਦੀ ਬਚੀ ਜ਼ਮੀਨ ਹੈ, ਉਸ ਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਵੇ ਅਤੇ ਸਾਡੇ ਜਾਬਾਜ਼ ਫ਼ੌਜੀਆਂ ਨੇ ਅੱਤਵਾਦ ਦੀ ਉਸ ਮਿੱਟੀ ਨੂੰ 3 ਘੰਟੇ ਵਿਚ ਮਿੱਟੀ ਵਿਚ ਮਿਲਾਉਣ ਦਾ ਕੰਮ ਕੀਤਾ। 

ਦੱਸ ਦੇਈਏ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਦੇਸ਼ ਵਿਚ ਲੁੱਕ ਕੇ ਰਹਿਣ ਵਾਲੇ ਗੱਦਾਰਾਂ ਦੀ ਇਕ ਚੇਨ ਜਿਹੀ ਸਾਹਮਣੇ ਆ ਰਹੀ ਹੈ। ਕੇਂਦਰੀ ਏਜੰਸੀਆਂ ਦੇ ਮਿਲਣ ਵਾਲੇ ਇਨਪੁਟ 'ਤੇ ਹਰਿਆਣਾ ਪੁਲਸ ਨੇ 12 ਦਿਨਾਂ ਵਿਚ 7 ਜਾਸੂਸਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਪੁਲਸ ਵਲੋਂ ਫੜੇ ਗਏ ਜਾਸੂਸ ਪਾਕਿਸਤਾਨ ਫ਼ੌਜੀ ਅਧਿਕਾਰੀਆਂ ਤੱਕ ISI ਦੇ ਇਸ਼ਾਰੇ 'ਤੇ ਭਾਰਤ ਦੀਆਂ ਫ਼ੌਜੀ ਗਤੀਵਿਧੀਆਂ, ਸੈਰ-ਸਪਾਟਾ ਸਥਾਨ, ਧਾਰਮਿਕ ਸਥਾਨਾਂ ਸਮੇਤ ਹੋਰ ਟਿਕਾਣਿਆਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਪਹੁੰਚਾ ਰਹੇ ਸਨ। ਇਸ 'ਤੇ ਪੁਲਸ ਨੇ ਐਕਸ਼ਨ ਲੈਂਦੇ ਹੋਏ ਉਨ੍ਹਾਂ ਸਾਰੇ ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Tanu

Content Editor

Related News