ਘਰੋਂ ਲਾਪਤਾ ਹੋਏ 2 ਮੁੰਡੇ ਜਿਸ ਹਾਲ ''ਚ ਮਿਲੇ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
Monday, May 19, 2025 - 01:04 PM (IST)

ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਚ 2 ਮੁੰਡਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਦੋਵਾਂ ਮੁੰਡਿਆਂ ਦੇ ਕਤਲ ਮਗਰੋਂ ਲਾਸ਼ਾਂ ਨੂੰ ਨਾਲੇ ਵਿਚ ਸੁੱਟ ਦਿੱਤਾ। ਅੱਜ ਜਦੋਂ ਪਿੰਡ ਵਾਸੀ ਖੇਤਾਂ ਵਿਚ ਗਏ ਤਾਂ ਦੋਵਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ। ਇਸ ਤੋਂ ਬਾਅਦ ਪੁਲਸ ਬੁਲਾਈ ਗਈ। ਪੁਲਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾ ਕੇ ਦੋਵਾਂ ਦੀ ਪਛਾਣ ਕਰਵਾਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਸ ਹੁਣ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਇਸ ਘਟਨਾ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ- Air India ਦਾ ਬੁਰਾ ਹਾਲ ! ਫਲਾਈਟ 'ਚ ਨਹੀਂ ਚੱਲਿਆ AC, ਗਰਮੀ ਕਾਰਨ ਪਸੀਨੋ-ਪਸੀਨਾ ਹੋਏ ਯਾਤਰੀ
ਮ੍ਰਿਤਕਾਂ ਦੀ ਪਛਾਣ ਪ੍ਰਿੰਸ ਅਤੇ ਅਰਮਾਨ ਵਜੋਂ ਹੋਈ ਹੈ। ਉਹ ਬਰੇਟਾ ਪਿੰਡ ਦੇ ਰਹਿਣ ਵਾਲੇ ਹਨ। ਦੋਵੇਂ ਦੀ ਉਮਰ ਲੱਗਭਗ 14 ਸਾਲ ਹੈ। ਦੋਵੇਂ ਮੁੰਡੇ ਕੱਲ ਸ਼ਾਮ 5 ਵਜੇ ਦੇ ਕਰੀਬ ਘਰੋਂ ਨਿਕਲੇ ਸਨ। ਉਸ ਤੋਂ ਬਾਅਦ ਦੇਰ ਰਾਤ ਤੱਕ ਨਹੀਂ ਪਰਤੇ। ਜਿਸ ਤੋਂ ਬਾਅਦ ਪਰਿਵਾਰ ਦੇ ਲੋਕ ਉਨ੍ਹਾਂ ਦੀ ਭਾਲ ਕਰ ਰਹੇ ਹਨ। ਪੁਲਸ ਜਾਂਚ ਮੁਤਾਬਕ ਦੋਵਾਂ ਮੁੰਡਿਆਂ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਹਾਲਾਂਕਿ ਅਜੇ ਤੱਕ ਕਾਤਲਾਂ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਦੋਵਾਂ ਮੁੰਡਿਆਂ ਨੂੰ ਇੰਨੀ ਬੇਰਹਿਮੀ ਨਾਲ ਕਿਉਂ ਮਾਰਿਆ ਗਿਆ।
ਇਹ ਵੀ ਪੜ੍ਹੋ- ਨਾ'ਪਾਕ' ਪ੍ਰੇਮ 'ਚ ਫਸੀ ਸਰਕਾਰੀ ਸਕੂਲ ਦੀ ਟੀਚਰ, ਪੋਸਟ ਕਰਨੀ ਪਈ ਮਹਿੰਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e