ਬਦਲ ਗਿਆ ਸਕੂਲਾਂ ਦਾ ਸਮਾਂ ! ਅੱਗ ਵਰ੍ਹਾਊ ਗਰਮੀ ਕਾਰਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
Saturday, May 24, 2025 - 12:48 PM (IST)

ਨੈਸ਼ਨਲ ਡੈਸਕ- ਅੱਗ ਵਰ੍ਹਾਊ ਗਰਮੀ ਦੌਰਾਨ ਸਕੂਲ ਜਾਣ ਵਾਲੇ ਮਾਸੂਮ ਬੱਚਿਆਂ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ। ਇਸੇ ਦੌਰਾਨ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਹਰਿਆਣਾ ਦੇ ਹਿਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਦੇ ਸਮੇਂ 'ਚ ਤਬਦੀਲੀ ਦਾ ਐਲਾਨ ਕੀਤਾ ਹੈ।
ਨਵੇਂ ਹੁਕਮਾਂ ਅਨੁਸਾਰ ਹੁਣ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਦੇ ਬੱਚੇ ਸਵੇਰੇ 7 ਵਜੇ ਸਕੂਲ ਜਾਣਗੇ ਤੇ ਦੁਪਹਿਰ 12 ਵਜੇ ਉਨ੍ਹਾਂ ਨੂੰ ਛੁੱਟੀ ਹੋ ਜਾਵੇਗੀ, ਜਦਕਿ ਅਧਿਕਆਪਕਾਂ ਨੂੰ 7 ਵਜੇ ਤੋਂ ਦੁਪਹਿਰ 1.30 ਵਜੇ ਤੱਕ ਸਕੂਲ 'ਚ ਹਾਜ਼ਰ ਰਹਿਣਾ ਪਵੇਗਾ। ਇਹ ਹੁਕਮ 31 ਮਈ ਤੱਕ ਜਾਰੀ ਰਹਿਣਗੇ। ਇਸ ਤੋਂ ਬਾਅਦ 1 ਜੂਨ ਤੋਂ ਸਾਰੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਹੋ ਜਾਣਗੀਆਂ ਤੇ 1 ਜੁਲਾਈ ਨੂੰ ਮੁੜ ਕਲਾਸਾਂ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਾਸੂਸ ਹੋਇਆ ਗ੍ਰਿਫ਼ਤਾਰ ! ISI ਹੈਂਡਲਰ ਨੂੰ ਭੇਜਦਾ ਸੀ ਖ਼ੁਫੀਆ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e