ਪਾਕਿ ਲਈ ਜਾਸੂਸੀ ਕਰਨ ਵਾਲੀ Youtuber ਜੋਤੀ ਮਲਹੋਤਰਾ ਦਾ ਇੰਸਟਾ ਅਕਾਊਂਟ ਬਲੌਕ
Monday, May 19, 2025 - 12:08 PM (IST)

ਨੈਸ਼ਨਲ ਡੈਸਕ- ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਦਾ ਇੰਸਟਾ ਅਕਾਊਂਟ ਬਲੌਕ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਅਤੇ 'ਟ੍ਰੈਵਲ ਵਿਦ ਜੀਓ' ਨਾਮਕ ਯੂਟਿਊਬ ਚੈਨਲ ਚਲਾਉਣ ਵਾਲੀ ਜੋਤੀ ਮਲਹੋਤਰਾ ਨੂੰ ਸ਼ਨੀਵਾਰ ਨੂੰ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਸ ਮੁਤਾਬਕ ਉਸ ਵਿਰੁੱਧ ਸਰਕਾਰੀ ਭੇਤ ਕਾਨੂੰਨ ਅਤੇ ਭਾਰਤੀ ਨਿਆਂ ਕੋਡ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਉਹ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਵਿਚ ਕੰਮ ਕਰਨ ਵਾਲੇ ਇਕ ਪਾਕਿਸਤਾਨੀ ਕਰਮਚਾਰੀ ਨਾਲ ਕਥਿਤ ਸੰਪਰਕ ਵਿਚ ਸੀ। ਭਾਰਤ ਨੇ ਕਥਿਤ ਤੌਰ 'ਤੇ ਜਾਸੂਸੀ ਵਿਚ ਸ਼ਾਮਲ ਹੋਣ ਦੇ ਕਾਰਨ ਉਸ ਪਾਕਿਸਤਾਨੀ ਅਧਿਕਾਰੀ ਨੂੰ 13 ਮਈ ਨੂੰ ਦੇਸ਼ ਵਿਚੋਂ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ: ਵੱਡੀ ਖਬਰ ; ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਮਸ਼ਹੂਰ ਅਦਾਕਾਰਾ ਗ੍ਰਿਫਤਾਰ
16 ਮਈ ਨੂੰ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐੱਫ.ਆਈ.ਆਰ. ਅਨੁਸਾਰ, 2023 ਵਿੱਚ, ਜੋਤੀ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਵਿੱਚ ਆਈ, ਜਿੱਥੇ ਉਹ ਗੁਆਂਢੀ ਦੇਸ਼ ਦੀ ਯਾਤਰਾ ਲਈ ਵੀਜ਼ਾ ਲੈਣ ਗਈ ਸੀ। ਐੱਫ.ਆਈ.ਆਰ. ਅਨੁਸਾਰ, ਜੋਤੀ, ਜੋ ਦੋ ਵਾਰ ਪਾਕਿਸਤਾਨ ਗਈ ਸੀ, ਦੀ ਮੁਲਾਕਾਤ ਦਾਨਿਸ਼ ਦੇ ਜਾਣਕਾਰ ਅਲੀ ਅਹਿਵਾਨ ਨਾਲ ਹੋਈ ਸੀ, ਜਿਸਨੇ ਉੱਥੇ ਉਸਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਅਹਿਵਾਨ ਨੇ ਜੋਤੀ ਦੀ ਪਾਕਿਸਤਾਨੀ ਸੁਰੱਖਿਆ ਅਤੇ ਖੁਫੀਆ ਅਧਿਕਾਰੀਆਂ ਨਾਲ ਮੁਲਾਕਾਤ ਦਾ ਪ੍ਰਬੰਧ ਕੀਤਾ ਅਤੇ ਸ਼ਾਕਿਰ ਅਤੇ ਰਾਣਾ ਸ਼ਾਹਬਾਜ਼ ਨਾਲ ਵੀ ਉਸਦੀ ਮੁਲਾਕਾਤ ਦਾ ਪ੍ਰਬੰਧ ਕੀਤਾ। ਕਿਸੇ ਵੀ ਸ਼ੱਕ ਤੋਂ ਬਚਣ ਲਈ, ਉਸਨੇ ਸ਼ਾਹਬਾਜ਼ ਦਾ ਮੋਬਾਈਲ ਨੰਬਰ 'ਜਾਟ ਰੰਧਾਵਾ' ਦੇ ਨਾਮ ਨਾਲ ਸੇਵ ਕੀਤਾ ਹੋਇਆ ਸੀ। ਐੱਫ.ਆਈ.ਆਰ. ਅਨੁਸਾਰ, ਉਹ ਵਟਸਐਪ, ਟੈਲੀਗ੍ਰਾਮ ਅਤੇ ਸਨੈਪਚੈਟ ਰਾਹੀਂ ਇਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦਿੰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8