ਪੋਸਟਰਾਂ ’ਤੇ ਓਮ ਪ੍ਰਕਾਸ਼ ਚੌਟਾਲਾ ਦੀ ਫੋਟੋ ਲਗਾਉਣ ਨੂੰ ਲੈ ਕੇ ਇਨੈਲੋ-ਜੇਜੇਪੀ ਵਿਚਾਲੇ ਛਿੜੀ ਜੰਗ
Tuesday, May 20, 2025 - 09:33 AM (IST)

ਚੰਡੀਗੜ੍ਹ (ਦੀਪਕ ਬਾਂਸਲ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸਵ. ਓਮ ਪ੍ਰਕਾਸ਼ ਚੌਟਾਲਾ ਦੀ ਫੋਟੋ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿਚਾਲੇ ਜੰਗ ਛਿੜ ਗਈ ਹੈ। ਭਾਵੇਂ ਜਜਪਾ ਦਾ ਗਠਨ ਇਨੈਲੋ ਤੋਂ ਵੱਖ ਹੋ ਕੇ ਹੀ ਹੋਇਆ ਸੀ, ਪਰ ਉਦੋਂ ਤੋਂ ਹੀ ਦੋਵਾਂ ਵਿਚਾਲੇ ਰਾਜਨੀਤਿਕ ਅਤੇ ਜ਼ੁਬਾਨੀ ਜੰਗ ਚੱਲ ਰਹੀ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਇਨੈਲੋ ਦੋ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਜਦੋਂ ਕਿ ਜਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
ਜੇਜੇਪੀ ਜਿਥੇ ਪਾਰਟੀ ਦੇ ਪੋਸਟਰਾਂ ’ਤੇ ਸਵ. ਓਮ ਪ੍ਰਕਾਸ਼ ਚੌਟਾਲਾ ਦੀ ਫੋਟੋ ਲਗਾਉਣ ਦੀ ਜ਼ਿੱਦ ’ਤੇ ਅੜੀ ਹੈ ਉਥੇ ਇਨੈਲੋ ਇਸ ਗੱਲ ’ਤੇ ਅੜੀ ਹੋਈ ਹੈ ਕਿ ਜੇਜੇਪੀ ਨੂੰ ਫੋਟੋ ਲਗਾਉਣ ਦਾ ਅਧਿਕਾਰ ਨਹੀਂ ਹੈ। ਅਜਿਹੀ ਸਥਿਤੀ ਵਿਚ ਇਹ ਮੁੱਦਾ ਹੁਣ ਕਾਨੂੰਨੀ ਰੂਪ ਅਖਤਿਆਰ ਕਰ ਸਕਦਾ ਹੈ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਜੇਕਰ ਜੇਜੇਪੀ ਆਪਣੀ ਜ਼ਿੱਦ ਕਾਰਨ ਅਜਿਹਾ ਕਰਦੀ ਹੈ ਤਾਂ ਉਹ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਕੋਲ ਜਾਣਗੇ। ਦੂਜੇ ਪਾਸੇ ਇਨਸਾਫ ਨਾ ਮਿਲਿਆ ਤਾਂ ਇਸ ਮੁੱਦੇ ’ਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲ੍ਹੇ ਹਨ। ਪਹਿਲਾਂ ਵੀ ਅਜਿਹੇ ਕੇਸ ਉਥੇ ਜਾਂਦੇ ਰਹੇ ਹਨ। ਇਸ ਤੋਂ ਬਾਅਦ ਵਰਕਰਾਂ ਨੂੰ ਕੋਈ ਸਖਤ ਕਦਮ ਚੁੱਕਣਾ ਪਿਆ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e