ਆਖ਼ਰ ਕਿਸ ਨੇ ਕਤਲ ਕੀਤੇ ਮੁੰਡੇ! ਸੱਚ ਜਾਣ ਰਹਿ ਜਾਓਗੇ ਹੈਰਾਨ

Tuesday, May 20, 2025 - 06:04 PM (IST)

ਆਖ਼ਰ ਕਿਸ ਨੇ ਕਤਲ ਕੀਤੇ ਮੁੰਡੇ! ਸੱਚ ਜਾਣ ਰਹਿ ਜਾਓਗੇ ਹੈਰਾਨ

ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਬਰੇਟਾ ਪਿੰਡ ਵਿਚ ਦੋ ਮੁੰਡਿਆਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਭੇਤ ਆਖਰਕਾਰ ਸੁਲਝ ਗਿਆ ਹੈ। ਪਰ ਇਸ ਖੁਲਾਸੇ ਤੱਕ ਪਹੁੰਚਣ ਦੀ ਕਹਾਣੀ ਜਾਂਚ, ਤਕਨਾਲੋਜੀ ਅਤੇ ਪਿੰਡ ਵਾਸੀਆਂ ਦੀ ਸੁਝ-ਬੁਝ ਦਾ ਅਜਿਹਾ ਸੁਮੇਲ ਹੈ ਕਿ ਇਹ ਕਿਸੇ ਅਪਰਾਧ ਥ੍ਰਿਲਰ ਤੋਂ ਘੱਟ ਨਹੀਂ ਹੈ। ਪ੍ਰਿੰਸ (15) ਅਤੇ ਅਰਮਾਨ (16) ਐਤਵਾਰ ਸ਼ਾਮ 5 ਵਜੇ ਦੇ ਕਰੀਬ ਅਚਾਨਕ ਗਾਇਬ ਹੋ ਗਏ। ਪਰਿਵਾਰ ਨੇ ਸੋਚਿਆ ਕਿ ਉਹ ਪ੍ਰੀਖਿਆ ਦੇ ਨਤੀਜੇ ਆਉਣ ਤੋਂ ਬਾਅਦ ਜਸ਼ਨ ਮਨਾਉਣ ਲਈ ਘਰੋਂ ਕਿਤੇ ਬਾਹਰ ਗਏ ਹੋਣਗੇ ਪਰ ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤੇ ਤਾਂ ਪਰਿਵਾਰ ਚਿੰਤਾ ਵਿਚ ਪੈ ਗਿਆ।

ਇਹ ਵੀ ਪੜ੍ਹੋ-  ਘਰੋਂ ਲਾਪਤਾ ਹੋਏ 2 ਮੁੰਡੇ ਜਿਸ ਹਾਲ 'ਚ ਮਿਲੇ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਇੰਝ ਖੁੱਲ੍ਹਿਆ ਕਤਲ ਦਾ ਭੇਤ

ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਾਰੀ ਰਾਤ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਪਰਿਵਾਰ ਨੇ ਦੋਵਾਂ ਮੁੰਡਿਆਂ ਦੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਦਾ ਫੈਸਲਾ ਕੀਤਾ। ਮੋਬਾਇਲ ਲੋਕੇਸ਼ਨ ਤੋਂ ਪਤਾ ਲੱਗਿਆ ਕਿ ਦੋਵੇਂ ਫੋਨ ਆਖਰੀ ਵਾਰ ਪਿੰਡ ਤੋਂ ਲਗਭਗ 5 ਕਿਲੋਮੀਟਰ ਦੂਰ ਧਨੌਰਾ ਤਲਾਬ ਦੇ ਆਲੇ-ਦੁਆਲੇ ਸਰਗਰਮ ਸਨ।

ਇਹ ਵੀ ਪੜ੍ਹੋ-  ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ ! ਘਰਾਂ 'ਚ ਆ ਗਈਆਂ ਤਰੇੜਾਂ, ਲੋਕਾਂ ਦੇ ਸੁੱਕੇ ਸਾਹ

ਤਲਾਬ ਨੇੜੇ ਮਿਲੀਆਂ ਦੋਵਾਂ ਦੀਆਂ ਲਾਸ਼ਾਂ

ਅਗਲੀ ਸਵੇਰ ਪਰਿਵਾਰ ਅਤੇ ਪਿੰਡ ਵਾਸੀ ਉਸੇ ਥਾਂ 'ਤੇ ਪਹੁੰਚ ਗਏ, ਜਿਸ ਇਲਾਕੇ ਨੂੰ ਪਿਛਲੀ ਰਾਤ ਅਣਗੌਲਿਆ ਕੀਤਾ ਗਿਆ ਸੀ। ਤਲਾਬ ਦੇ ਨੇੜੇ ਇਕ ਸੰਘਣਾ ਜੰਗਲ ਹੈ, ਇਹ ਉਹ ਥਾਂ ਸੀ ਜਿੱਥੇ ਅਰਮਾਨ ਦੀ ਲਾਸ਼ ਮਿਲੀ। ਉਹ ਮੂੰਹ ਭਾਰ ਪਿਆ ਸੀ, ਉਸ ਦੀ ਗਰਦਨ 'ਤੇ ਡੂੰਘਾ ਜ਼ਖ਼ਮ ਸੀ। ਪ੍ਰਿੰਸ ਦੀ ਲਾਸ਼ ਵੀ ਥੋੜ੍ਹੀ ਦੂਰੀ 'ਤੇ ਮਿਲੀ। ਉਸ ਦੀ ਗਰਦਨ 'ਤੇ ਵੀ ਇਕ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਪੁਲਸ ਨੂੰ ਅਪਰਾਧ ਵਾਲੀ ਥਾਂ ਤੋਂ ਇਕ ਲੋਹੇ ਦਾ ਹਥਿਆਰ ਮਿਲਿਆ, ਜੋ ਕਿ ਕਿਸੇ ਜੁਗਾੜ ਨਾਲ ਬਣਿਆ ਹਥਿਆਰ ਸੀ। ਇਹ ਇਕ ਪਾਈਪ ਅਤੇ ਬਾਈਕ ਦੀ ਚੇਨ ਨੂੰ ਜੋੜ ਕੇ ਬਣਾਇਆ ਗਿਆ ਸੀ। ਇਹ ਅਜਿਹਾ ਔਜਾਰ ਸੀ ਜੋ ਜਾਨ ਲੈਣ ਲਈ ਹੀ ਤਿਆਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- 3 ਸਾਲ ਦੀ ਕੁੜੀ ਨੇ ਉਡਾਏ ਸਭ ਦੇ ਹੋਸ਼, ਜਦੋਂ ਪਿਓ ਦੀ ਗੋਦੀ 'ਚ ਸੰਭਾਲਿਆ ਮਾਈਕ ਤੇ...

ਸੱਚ ਜਾਣ ਹੈਰਾਨ ਰਹਿ ਗਏ ਪਿੰਡ ਵਾਸੀ

ਜਾਂਚ 'ਚ ਜੋ ਸਾਹਮਣੇ ਆਇਆ ਉਸ ਸੱਚ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ। ਕਤਲ ਕਰਨ ਵਾਲੇ ਕੋਈ ਹੋਰ ਨਹੀਂ ਪਿੰਡ ਦੇ ਹੀ 7 ਨਾਬਾਲਗ ਮੁੰਡੇ ਨਿਕਲੇ। ਇਨ੍ਹਾਂ ਦੀ ਉਮਰ ਵੀ 15 ਤੋਂ 16 ਸਾਲ ਦਰਮਿਆਨ ਹੀ ਹੈ। ਪੁਲਸ ਨੇ ਜਦੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਪ੍ਰਿੰਸ ਅਤੇ ਅਰਮਾਨ 'ਤੇ ਕੁੜੀਆਂ ਨਾਲ ਛੇੜਛਾੜ ਦੇ ਦੋਸ਼ ਲੱਗੇ ਸਨ। ਉਨ੍ਹਾਂ ਨੂੰ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨੇ। ਬਦਲੇ ਦੀ ਭਾਵਨਾ ਵਿਚ ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਨੂੰ ਰਾਹ ਤੋਂ ਹਟਾਉਣ ਦੀ ਯੋਜਨਾ ਬਣਾਈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਤਲ ਤੋਂ ਬਾਅਦ ਇਹ ਨਾਬਾਲਗ ਬਿਲਕੁਲ ਆਮ ਤਰੀਕੇ ਨਾਲ ਸਕੂਲ ਗਏ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਨਾ ਚਿਹਰੇ 'ਤੇ ਘਬਰਾਹਟ, ਨਾ ਅੱਖਾਂ 'ਚ ਪਛਤਾਵਾ ਇਹ ਵਿਖਾਉਂਦਾ ਹੈ ਕਿ ਸਮਾਜ ਦੇ ਅੰਦਰ ਕਿਵੇਂ ਅਪਰਾਧ ਅਤੇ ਸੰਵੇਦਨਹੀਨਤਾ ਪੈਦਾ ਹੋ ਰਹੀ ਹੈ। ਕੈਥਲ ਸਦਰ ਥਾਣਾ SHO ਮੁਕੇਸ਼ ਕੁਮਾਰ ਮੁਤਾਬਕ ਪੁਲਸ ਨੇ ਪਿੰਡ ਦੇ 7 ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News