ਰਾਕੇਸ਼ ਟਿਕੈਤ ਦਾ ਸਿਰ ਵੱਢਣ ਦੀ ਦਿੱਤੀ ਧਮਕੀ, 5 ਲੱਖ ਰੁਪਏ ਇਨਾਮ ਦਾ ਕੀਤਾ ਐਲਾਨ
Monday, May 19, 2025 - 10:25 AM (IST)

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ 'ਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਵਿਰੁੱਧ ਮੁਜ਼ੱਫਰਨਗਰ ਤੇ ਮੇਰਠ ਜ਼ਿਲ੍ਹਿਆਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਜ਼ੱਫਰਨਗਰ ਦੇ ਸਿਵਲ ਲਾਈਨਜ਼ ਥਾਣੇ 'ਚ ਅਮਿਤ ਚੌਧਰੀ ਨਾਮ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ...ਸਿਨੇਮਾ ਹਾਲ 'ਚ ਲੋਕ ਕਿਉਂ ਖਾਂਦੇ ਨੇ ਪੌਪਕੌਰਨ? ਜਾਣੋਂ ਇਸਦਾ ਇਤਿਹਾਸ
ਸਟੇਸ਼ਨ ਹਾਊਸ ਅਫਸਰ ਆਸ਼ੂਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਇਤ ਨੇਤਾ ਨੇ ਟਿਕੈਤ ਦਾ ਸਿਰ ਵੱਢਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵੀਡੀਓ ਤੋਂ ਨਾਰਾਜ਼ ਹੋ ਕੇ ਵੱਡੀ ਗਿਣਤੀ ਵਿੱਚ ਬੀਕੇਯੂ ਵਰਕਰਾਂ ਨੇ ਚੌਧਰੀ ਵਿਰੁੱਧ ਤੁਰੰਤ ਪੁਲਿਸ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੇਰਠ 'ਚ ਵੀ ਬੀਕੇਯੂ ਵਰਕਰਾਂ ਨੇ ਅਮਿਤ ਚੌਧਰੀ ਖ਼ਿਲਾਫ਼ ਕਾਰਵਾਈ ਤੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਾਨੀ ਥਾਣੇ ਦਾ ਘਿਰਾਓ ਕੀਤਾ।
ਇਹ ਵੀ ਪੜ੍ਹੋ...'ਬਿੱਗ ਬੌਸ' ਫੇਮ ਅਦਾਕਾਰਾ ਦੀ ਸਿਹਤ ਵਿਗੜੀ, ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਭਰਤੀ
ਬੀਕੇਯੂ ਦੀ ਮੇਰਠ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਅਨੁਰਾਗ ਚੌਧਰੀ ਦੀ ਅਗਵਾਈ ਹੇਠ ਵਰਕਰ ਟਰੈਕਟਰ ਟਰਾਲੀਆਂ 'ਤੇ ਜਾਨੀ ਥਾਣੇ ਪਹੁੰਚੇ ਅਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਬੀਕੇਯੂ ਦੇ ਬੁਲਾਰੇ ਅਨੁਸਾਰ ਲਗਭਗ ਦੋ ਘੰਟੇ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8