ਜੀ.ਐੱਸ.ਟੀ. ''ਤੇ ਮੋਦੀ ਦੇ ਮਿਡਨਾਈਟ ਮੇਗਾ ਸ਼ੋਅ ''ਚ ਹਿੱਸਾ ਨਹੀਂ ਲਵੇਗੀ ਕਾਂਗਰਸ
Thursday, Jun 29, 2017 - 04:30 PM (IST)
ਨਵੀਂ ਦਿੱਲੀ— ਕਾਂਗਰਸ ਨੇ ਜੀ.ਐੱਸ.ਟੀ. ਲਾਗੂ ਕਰਨ ਦਾ ਐਲਾਨ ਲਈ 30 ਜੂਨ ਦੀ ਰਾਤ ਬੁਲਾਈ ਗਈ ਸੰਸਦ ਦੀ ਵਿਸ਼ੇਸ਼ ਬੈਠਕ 'ਚ ਹਿੱਸਾ ਲੈਣ ਦਾ ਵੀਰਵਾਰ ਨੂੰ ਫੈਸਲਾ ਲਿਆ। ਪਾਰਟੀ ਦੇ ਸੀਨੀਅਰ ਬੁਲਾਰੇ ਸੱਤਿਆਵਰਤ ਚਤੁਰਵੇਦੀ ਨੇ ਦੱਸਿਆ ਕਿ ਕਾਂਗਰਸ ਜੀ.ਐੱਸ.ਟੀ. ਲਾਗੂ ਕਰਨ ਬਾਰੇ ਵਿਸ਼ੇਸ਼ ਬੈਠਕ 'ਚ ਹਿੱਸਾ ਨਹੀਂ ਲਵੇਗੀ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਨੂੰ ਲਾਗੂ ਕਰਨ ਮੌਕੇ 30 ਜੂਨ ਦੀ ਰਾਤ ਨੂੰ ਸੰਸਦ 'ਚ ਬੁਲਾਈ ਗਈ ਬੈਠਕ ਨੂੰ ਲੈ ਕੇ ਕਾਂਗਰਸ ਪਰੇਸ਼ਾਨੀ 'ਚ ਸੀ ਅਤੇ ਉਸ ਨੇ ਇਸ ਬਾਰੇ ਹੋਰ ਵਿਰੋਧੀ ਦਲਾਂ ਨਾਲ ਵੀ ਗੱਲਬਾਤ ਕੀਤੀ ਹੈ। ਹੋਰ ਵਿਰੋਧੀ ਦਲਾਂ ਵੱਲੋਂ ਅਜਿਹਾ ਹੀ ਕੀਤੇ ਜਾਣ ਦੀ ਸੰਭਾਵਨਾ ਹੈ।
ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਇਸ ਸਮਾਰੋਹ ਦਾ ਬਾਈਕਾਟ ਦਾ ਐਲਾਨ ਕਰ ਚੁਕੀ ਹੈ। ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਜੀ.ਐੱਸ.ਟੀ. ਨੂੰ ਜਲਦਬਾਜ਼ੀ 'ਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ ਹੈ, ਜਿਸ ਕਾਰਨ ਛੋਟੇ ਵਾਪਰੀਆਂ ਅਤੇ ਕਾਰੋਬਾਰੀਆਂ ਲਈਆਂ ਸਮੱਸਿਆਵਾਂ ਵਧ ਸਕਦੀਆਂ ਹਨ। ਸੂਤਰਾਂ ਨੇ ਕਿਹਾ ਕਿ ਕਾਂਗਰਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਆਜ਼ਾਦੀ ਦੇ ਸਮੇਂ ਦਿੱਤੇ ਗਏ ਅਤੇ ਵਾਅਦੇ ਵਾਲੇ ਇਤਿਹਾਸਕ ਮੌਕੇ ਦਾ ਮਹੱਤਵ ਘੱਟ ਨਹੀਂ ਕਰਨਾ ਚਾਹੁੰਦੀ। ਇਸ ਲਈ ਉਹ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ 'ਚ ਹਿੱਸਾ ਲੈਣ ਨੂੰ ਇਛੁੱਕ ਨਹੀਂ ਹੈ। ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਵੀ ਜੀ.ਐੱਸ.ਟੀ. ਲਾਗੂ ਕਰਨ ਦੇ ਮਾਮਲੇ 'ਚ ਸਰਕਾਰ ਵੱਲੋਂ ਜਲਦਬਾਜ਼ੀ ਦਿਖਾਏ ਜਾਣ ਨੂੰ ਲੈ ਕੇ ਵੀ ਸਵਾਲ ਚੁੱਕਿਆ ਅਤੇ ਕਿਹਾ ਕਿ ਭਾਜਪਾ ਨੇ ਵਿਰੋਧੀ ਧਿਰ 'ਚ ਰਹਿਣ ਦੌਰਾਨ ਇਸ ਪ੍ਰਣਾਲੀ ਦਾ ਵਿਰੋਧ ਕੀਤਾ ਸੀ।