ਕਾਂਗਰਸ ਨੂੰ ਅਗਲੇ ਹਫਤੇ ਮਿਲ ਸਕਦਾ ਹੈ ਆਰਜ਼ੀ ਪ੍ਰਧਾਨ

07/04/2019 8:32:45 PM

ਨਵੀਂ ਦਿੱਲੀ— ਕਾਂਗਰਸ ਪਾਰਟੀ ਇਸ ਸਮੇਂ ਆਪਣੇ ਪ੍ਰਧਾਨ ਬਿਨਾਂ ਹੀ ਹੈ। ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਪਿੱਛੋਂ ਪਾਰਟੀ ਦੀ ਕਮਾਂਡ ਅਜੇ ਤੱਕ ਕਿਸੇ ਨੂੰ ਵੀ ਨਹੀਂ ਸੌਂਪੀ ਗਈ। ਅਜਿਹੀ ਹਾਲਤ ਵਿਚ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਸਾਹਮਣੇ ਲੀਡਰਸ਼ਿਪ ਦਾ ਸੰਕਟ ਹੈ। ਇਸ ਸੰਕਟ ਨੂੰ ਦੂਰ ਕਰਨ ਲਈ ਅਗਲੇ ਹਫਤੇ ਪਾਰਟੀ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਜਾ ਸਕਦੀ ਹੈ। ਉਸ ਵਿਚ ਅੰਤ੍ਰਿਮ ਪ੍ਰਧਾਨ ਬਾਰੇ ਫੈਸਲਾ ਹੋਣ ਦੀ ਸੰਭਾਵਨਾ ਹੈ। ਅੰਤ੍ਰਿਮ ਪ੍ਰਧਾਨ ਉਦੋਂ ਤੱਕ ਪਾਰਟੀ ਦਾ ਕੰਮ ਵੇਖੇਗਾ ਜਦੋਂ ਤੱਕ ਪੂਰਨ ਪ੍ਰਧਾਨ ਦੀ ਨਿਯੁਕਤੀ ਨਹੀਂ ਹੋ ਜਾਂਦੀ। ਉਕਤ ਬੈਠਕ ਵਿਚ ਹੀ ਰਾਹੁਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਏਗਾ।


KamalJeet Singh

Content Editor

Related News