ਕੀ ਅਸ਼ੋਕ ਚਵਾਨ ਨੂੰ ਜੇਲ੍ਹ ਭੇਜਣ ਦਾ ਆਪਣਾ ਵਾਅਦਾ ਪੂਰਾ ਕਰਨਗੇ ਪ੍ਰਧਾਨ ਮੰਤਰੀ : ਕਾਂਗਰਸ

Saturday, Apr 20, 2024 - 01:59 PM (IST)

ਕੀ ਅਸ਼ੋਕ ਚਵਾਨ ਨੂੰ ਜੇਲ੍ਹ ਭੇਜਣ ਦਾ ਆਪਣਾ ਵਾਅਦਾ ਪੂਰਾ ਕਰਨਗੇ ਪ੍ਰਧਾਨ ਮੰਤਰੀ : ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਰਾਸ਼ਟਰ ਦੇ ਨਾਂਦੇੜ 'ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਚਵਾਨ ਦੇ ਖਿਲਾਭ ਭ੍ਰਿਸ਼ਟਾਚਾਰ ਦੇ ਦੋਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਚਵਾਨ ਨੂੰ ਜੇਲ੍ਹ ਭੇਜਣ ਦਾ ਆਪਣਾ 10 ਸਾਲ ਪੁਰਾਣਾ ਵਾਅਦਾ ਪੂਰਾ ਕਰਨਗੇ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਨਾਂਦੇੜ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। 

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਨਾਂਦੇੜ ਅਤੇ ਪਰਭਣੀ 'ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਸਾਡੇ ਸਵਾਲ ਹਨ। ਕੀ ਪ੍ਰਧਾਨ ਮੰਤਰੀ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਚਵਾਨ ਨੂੰ ਜੇਲ੍ਹ 'ਚ ਕੈਦ ਕਰਨ ਦਾ ਆਪਣਾ ਵਾਅਦਾ ਨਿਭਾਉਣਗੇ? ਮਰਾਠਵਾੜਾ 'ਚ ਸੋਕੇ ਅਤੇ ਪਾਣੀ ਦੀ ਘਾਟ ਨਾਲ ਨਜਿੱਠਣ ਲਈ ਭਾਜਪਾ ਕੋਲ ਕੀ ਯੋਜਨਾ ਹੈ? ਨਾਂਦੇੜ ਮੰਡਲ 'ਚ ਭਾਰਤੀ ਰੇਲਵੇ ਇੰਨੀ ਖ਼ਰਾਬ ਸਥਿਤੀ 'ਚ ਕਿਉਂ ਹੈ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ 30 ਮਾਰਚ, 2014 ਨੂੰ ਨਾਂਦੇੜ 'ਚ ਦਿੱਤੇ ਗਏ ਆਪਣੇ ਭਾਸ਼ਣ ਦੇ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉਦੋਂ ਉਨ੍ਹਾਂ ਅਸ਼ੋਕ ਚਵਾਨ 'ਤੇ ਤਿੱਖਾ ਹਮਲਾ ਬੋਲਿਆ ਸੀ ਜੋ ਹੁਣ 'ਭਾਜਪਾ ਵਾਸ਼ਿੰਗ ਮਸ਼ੀਨ ਯੋਜਨਾ' ਦੇ ਨਵੇਂ ਲਾਭਪਾਤਰੀ ਹਨ। ਪ੍ਰਧਾਨ ਮੰਤਰੀ ਨੇ ਚਵਾਨ ਨੂੰ 'ਆਦਰਸ਼ ਉਮੀਦਵਾਰ' ਦੱਸਿਆ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਅਸ਼ੋਕ ਚਵਾਨ ਨੂੰ 'ਛੇ ਮਹੀਨਿਆਂ ਦੇ ਅੰਦਰ' ਜੇਲ੍ਹ 'ਚ ਭੇਜਣਗੇ। ਚਵਾਨ ਦਾ ਨਾਂ ਮਹਾਰਾਸ਼ਟਰ ਦੇ ਬਹੁਚਰਚਿਤ ਆਦਰਸ਼ ਸੋਸਾਇਟੀ ਘੋਟਾਲੇ 'ਚ ਆਇਆਸੀ। 

ਰਮੇਸ਼ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਮਦੀ ਭਾਜਪਾ ਨੂੰ ਵੀ ਬੇਸ਼ਰਮ ਮੰਨਦੇ ਹਨ? ਕੀ ਉਹ ਚਵਾਨ ਨੂੰ ਜਲਦੀ ਹੀ ਕਲੀਨ ਚਿੱਟ ਦਿਵਾਉਣ ਲਈ ਸਾਜ਼ਿਸ਼ ਰਚਣਗੇ? ਕੀ ਉਹ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਚਵਾਨ ਨੂੰ ਜੇਲ੍ਹ 'ਚ ਕੈਦ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਗੇ? ਕਾਂਗਰਸ ਨੇਤਾ ਨੇ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਦੇ ਸੋਕਾਗ੍ਰਸਤ ਹੋਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਸੋਕੇ ਦੀ ਸਥਿਤੀ ਨਲਾ ਜੂਝਣ ਤੋਂ ਬਾਅਦ ਮਰਾਠਵਾੜਾ ਰੱਖਿਆ ਕਰਨ ਦੀ ਕੋਈ ਯੋਜਨਾ ਹੈ ਜੋ ਇਸ ਸੋਕਾਗ੍ਰਸਤ ਖੇਤਰ ਲਈ ਬੇਹੱਦ ਮਹੱਤਵਪੂਰਨ ਹੈ? ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਨਾਂਦੇੜ 'ਚ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦੀ ਉਮੀਦ ਕਿਉਂ ਕੀਤੀ ਗਈ? ਕੀ ਮਰਾਠਵਾੜਾ ਖੇਤਰ 'ਚ ਵਿਕਾਸ ਲਈ ਪ੍ਰਧਾਨ ਮੰਤਰੀ ਕੋਲ ਕੋਈ ਵਾਸਤਵਿਕ ਵਿਜ਼ਨ ਹੈ?


author

Rakesh

Content Editor

Related News