CM ਯੋਗੀ ਬੋਲੇ- ਪ੍ਰਭੂ ਸ਼੍ਰੀਰਾਮ ਦੀ ਇੱਛਾ ਹੈ ਕਿ ਉਨ੍ਹਾਂ ਦਾ ਭਗਤ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਬਣੇ

Monday, May 13, 2024 - 03:28 PM (IST)

ਬਾਰਾਬਾਂਕੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਪ੍ਰਭੂ ਸ਼੍ਰੀਰਾਮ ਵੀ ਇਹ ਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਰਮ ਭਗਤ ਇਕ ਵਾਰ ਫਿਰ ਤੋਂ ਦੇਸ਼ ਦੀ ਸੱਤਾ ਸੰਭਾਲੇ। ਇੱਥੇ ਹੈਦਰਗੜ੍ਹ ਵਿਚ ਭਾਜਪਾ ਦੀ ਉਮੀਦਵਾਰ ਰਾਜਰਾਨੀ ਰਾਵਤ ਦੇ ਸਮਰਥਨ ਵਿਚ ਆਯੋਜਿਤ ਚੋਣ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਯੋਗੀ ਨੇ ਕਿਹਾ ਕਿ ਚੌਥੇ ਪੜਾਅ ਦੀ ਵੋਟਿੰਗ ਨਾਲ ਹੀ ਮੋਦੀ ਲਹਿਰ ਹੁਣ ਸੁਨਾਮੀ ਬਣ ਚੁੱਕੀ ਹੈ। ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਬਿਨਾਂ ਚਿਹਰਾ ਅਤੇ ਜਾਤ ਵੇਖੇ ਸਭ ਨੂੰ ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਦਿੱਤਾ ਗਿਆ। 

ਮੁੱਖ ਮੰਤਰੀ ਯੋਗੀ ਨੇ ਅੱਗੇ ਕਿਹਾ ਕਿ ਪੂਰੇ ਦੇਸ਼ ਵਿਚ ਤੀਜੇ ਪੜਾਅ ਵਿਚ ਮੋਦੀ ਲਹਿਰ ਹੁਣ ਚੌਥੇ ਪੜਾਅ ਵਿਚ ਸੁਨਾਮੀ ਬਣਨ ਵੱਲ ਵਧ ਰਹੀ ਹੈ। ਉਨ੍ਹਾਂ  ਕਿਹਾ ਕਿ ਫਿਰ ਇਕ ਵਾਰ ਮੋਦੀ ਸਰਕਾਰ ਦਾ ਨਾਅਰਾ ਪੂਰੇ ਦੇਸ਼ ਵਿਚ ਗੂੰਜ ਰਿਹਾ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਯੋਗੀ ਨੇ ਕਿਹਾ ਕਿ ਇਨ੍ਹਾਂ ਦਾ ਇਤਿਹਾਸ ਘਪਲਿਆਂ ਦਾ ਰਿਹਾ ਹੈ। ਇਹ ਲੋਕ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਇਨ੍ਹਾਂ ਦੇ ਸਮੇਂ ਲੋਕ ਭੁੱਖ ਨਾਲ ਮਰਦੇ ਸਨ, ਕਿਸਾਨ ਖ਼ੁਦਕੁਸ਼ੀਆਂ ਕਰਦਾ ਸੀ ਅਤੇ ਨੌਜਵਾਨ ਪਲਾਇਨ ਕਰਦਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਬੀਤੇ 10 ਸਾਲਾਂ  ਵਿਚ ਜੋ ਬਦਲਾਅ ਵੇਖਣ ਨੂੰ ਮਿਲਿਆ ਹੈ, ਅਸੀਂ ਸਾਰੇ ਉਸ ਦੇ ਗਵਾਹ ਹਾਂ। ਪਿਛਲੇ 4 ਸਾਲਾਂ ਤੋਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, 12 ਕਰੋੜ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲਿਆ ਹੈ। 


Tanu

Content Editor

Related News