ਕਾਮਨ ਸਿਵਲ ਕੋਡ ਚੰਗਾ ਕਦਮ, ਇਸ ਨੂੰ ਹਿਮਾਚਲ ’ਚ ਲਾਗੂ ਕਰਨ ਨੂੰ ਤਿਆਰ: ਜੈਰਾਮ

04/25/2022 1:17:14 PM

ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਾਮਨ ਸਿਵਲ ਕੋਡ ਨੂੰ ਇਕ ਚੰਗਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਸੂਬੇ ’ਚ ਆਮ ਆਦਮੀ ਪਾਰਟੀ (ਆਪ) ਦੇ ਤੀਜੇ ਸਿਆਸੀ ਬਦਲ ਦੇ ਰੂਪ ’ਚ ਉੱਭਰਨ ’ਤੇ ਵੀ ਟਿਪਣੀ ਕੀਤੀ। 

ਇਹ ਵੀ ਪੜ੍ਹੋ: CAA, ਰਾਮ ਮੰਦਰ ਅਤੇ ਧਾਰਾ 370 ਰੱਦ ਕਰਨ ਮਗਰੋਂ ਹੁਣ ਕਾਮਨ ਸਿਵਲ ਕੋਡ ਦੀ ਵਾਰੀ: ਅਮਿਤ ਸ਼ਾਹ

ਹਿਮਾਚਲ ਪ੍ਰਦੇਸ਼ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਇਕ ਸ਼ਾਂਤੀਪੂਰਨ ਸੂਬਾ ਹੈ। ‘ਆਪ’ ਦੀ ਸਿਆਸੀ ਸ਼ੈਲੀ ਉੱਥੇ ਕੰਮ ਨਹੀਂ ਕਰੇਗੀ। ਸੂਬਾ ਕੋਈ ਤੀਜਾ ਬਦਲ ਸਵੀਕਾਰ ਨਹੀਂ ਕਰੇਗਾ। ਆਮ ਆਦਮੀ ਪਾਰਟੀ ਨੇ ਹਾਲ ਹੀ ’ਚ ਹਿਮਾਚਲ ਦੇ ਗੁਆਂਢੀ ਸੂਬੇ ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਪਹਾੜੀ ਸੂਬੇ ’ਚ ਸੱਤਾਧਾਰੀ ਭਾਜਪਾ ਦੇ ਸਾਹਮਣੇ ‘ਆਪ’ ਦੇ ਰੂਪ ’ਚ ਇਕ ਨਵੀਂ ਚੁਣੌਤੀ ਪੇਸ਼ ਆਈ ਹੈ। 

ਇਹ ਵੀ ਪੜ੍ਹੋ: SGPC ਨੇ ਸਿੱਖਾਂ ਨੂੰ ਜੋੜਨ ਲਈ ਦਿੱਲੀ ’ਚ ਸੰਭਾਲਿਆ ਮੋਰਚਾ, ਖੋਲ੍ਹਿਆ ਖਜ਼ਾਨਾ

ਭਾਜਪਾ ਸ਼ਾਸਿਤ ਉੱਤਰਾਖੰਡ ’ਚ ਕਾਮਨ ਸਿਵਲ ਕੋਡ ਨੂੰ ਲਾਗੂ ਕਰਨ ਦੀ ਇੱਛਾ ਬਾਰੇ ਪੁੱਛੇ ਜਾਣ ’ਤੇ ਠਾਕੁਰ ਨੇ ਕਿਹਾ, ‘‘ਕਾਮਨ ਸਿਵਲ ਕੋਡ ਇਕ ਚੰਗਾ ਕਦਮ ਹੈ, ਸੂਬੇ ’ਚ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਸੀਂ ਇਸ ਨੂੰ ਹਿਮਾਚਲ ’ਚ ਲਾਗੂ ਕਰਨ ਲਈ ਤਿਆਰ ਹਾਂ।’’


Tanu

Content Editor

Related News