ਸ਼ਹੀਦ ਦੀ ਭੈਣ ਨੂੰ ਕਮਾਂਡੋਜ਼ ਨੇ ਦਿੱਤੀ ਅਨੋਖੀ ਵਿਦਾਈ, ਦੇਖ ਕੇ ਹਰ ਅੱਖ ''ਚੋਂ ਨਿਕਲੇ ਹੰਝੂ

06/16/2019 1:08:00 PM

ਰੋਹਤਾਸ— ਇਕ ਬੇਟੇ ਦੀ ਸ਼ਹਾਦਤ ਤੋਂ ਬਾਅਦ 50 ਬੇਟੇ ਆ ਗਏ ਅਤੇ ਉਨ੍ਹਾਂ ਨੇ ਸ਼ਹੀਦ ਦੀ ਭੈਣ ਦੇ ਵਿਆਹ 'ਤੇ ਅਜਿਹਾ ਪ੍ਰਬੰਧ ਕੀਤਾ ਕਿ ਦੇਖਣ ਵਾਲੇ ਵਾਹ-ਵਾਹ ਕਰ ਉਠੇ। ਭੈਣ ਨੂੰ ਵਿਦਾ ਕਰਨ ਲਈ ਭਰਾ ਜੋਤੀ ਪ੍ਰਕਾਸ਼ ਨਿਰਾਲਾ ਭਾਵੇਂ ਹੀ ਇਸ ਦੁਨੀਆ ਵਿਚ ਨਾ ਹੋਵੇ ਪਰ ਸ਼ਸ਼ੀਕਲਾ ਵਿਦਾ ਹੋਈ ਤਾਂ ਅੰਦਾਜ਼ 'ਨਿਰਾਲਾ' ਹੀ ਸੀ। ਅਸੀਂ ਗੱਲ ਕਰ ਰਹੇ ਹਾਂ 18 ਨਵੰਬਰ 2017 ਨੂੰ ਕਸ਼ਮੀਰ ਦੇ ਬਾਂਦੀਪੋਰਾ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਏਅਰਫੋਰਸ ਦੇ ਗਰੂੜ ਯੂਨਿਟ ਦੇ ਕਮਾਂਡੋ ਜੋਤੀ ਪ੍ਰਕਾਸ਼ ਨਿਰਾਲਾ ਦੀ। ਉਨ੍ਹਾਂ ਦੀ ਭੈਣ ਸ਼ਸ਼ੀਕਲਾ ਦੇ ਵਿਆਹ 'ਚ ਗਰੂੜ ਯੂਨਿਟ ਦੇ 50 ਕਮਾਂਡੋ ਮੌਜੂਦ ਰਹੇ। ਸ਼ਸ਼ੀਕਲਾ ਦੀ ਬਰਾਤ ਪੁੱਜੀ ਤਾਂ ਸਵਾਗਤ ਕਰਨ ਲਈ ਕਮਾਂਡੋ ਖੜ੍ਹੇ ਸਨ। ਵਿਦਾਈ ਦੌਰਾਨ ਸ਼ਸ਼ੀਕਲਾ ਦੇ ਪੈਰਾਂ ਹੇਠ ਕਮਾਂਡੋਜ਼ ਨੇ ਆਪਣੀਆਂ ਹਥੇਲੀਆਂ ਵਿਛਾ ਦਿੱਤੀਆਂ। ਇਹ ਸਭ ਦੇਖ ਕੇ ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ।


ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਨਿਰਾਲਾ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਅਤੇ 3 ਭੈਣਾਂ ਦੇ ਭਰਾ ਸਨ। ਪਿਤਾ ਤੇਜ ਨਾਰਾਇਣ ਸਿੰਘ ਦੱਸਦੇ ਹਨ ਕਿ ਦੂਜੀ ਬੇਟੀ ਸ਼ਸ਼ੀਕਲਾ ਦਾ ਵਿਆਹ ਇਸ ਸਾਲ 3 ਜੂਨ ਨੂੰ ਡੇਹਰੀ ਦੇ ਪਾਲੀ ਰੋਡ ਵਾਸੀ ਉਮਾਸ਼ੰਕਰ ਯਾਦਵ ਦੇ ਪੁੱਤਰ ਸੁਜੀਤ ਕੁਮਾਰ ਨਾਲ ਤੈਅ ਕੀਤਾ। ਵਿਆਹ ਦਾ ਸੱਦਾ ਗਰੂੜ ਕਮਾਂਡੋ ਯੂਨਿਟ ਅਤੇ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਨੂੰ ਵੀ ਦਿੱਤਾ ਗਿਆ ਸੀ। ਸਾਰੇ ਹੈਰਾਨ ਰਹਿ ਗਏ ਜਦੋਂ ਵਿਆਹ ਵਿਚ ਪੂਰੀ ਯੂਨਿਟ ਦੇ ਕਰੀਬ 50 ਕਮਾਂਡੋ ਪੁੱਜੇ ਅਤੇ ਵਿਆਹ ਦਾ ਪੂਰਾ ਪ੍ਰਬੰਧ ਸੰਭਾਲਿਆ। ਪਿਤਾ ਤੇਜ ਨਾਰਾਇਣ ਦਾ ਕਹਿਣਾ ਹੈ ਕਿ ਵਿਆਹ ਕਿਵੇਂ ਹੋਇਆ, ਪਤਾ ਹੀ ਨਹੀਂ ਲੱਗਾ। ਮੇਰੀਆਂ ਅੱਖਾਂ ਵਿਚੋਂ ਹੰਝੂ ਆ ਗਏ, ਇੰਝ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਤਾਂ ਕਈ ਨਿਰਾਲੇ ਬੇਟੇ ਨਾਲ ਖੜ੍ਹੇ ਹਨ।


Tanu

Content Editor

Related News