ਅੱਤਵਾਦ ਦੇ ਸਫਾਏ ਲਈ ਜੰਮੂ-ਕਸ਼ਮੀਰ ਪੁਲਸ ਨੇ ਸ਼ਾਮਲ ਕੀਤਾ ਖ਼ਾਸ ਵਾਹਨ, ਜਾਣੋ ਖ਼ਾਸੀਅਤ
Saturday, Sep 26, 2020 - 03:57 PM (IST)
ਜੰਮੂੁ- ਅੱਤਵਾਦ ਦਾ ਮੁਕਾਬਲਾ ਅਤੇ ਐਨਕਾਊਂਟਰਾਂ ਦੇ ਪ੍ਰਬੰਧਨ ਲਈ ਜੰਮੂ-ਕਸ਼ਮੀਰ ਪੁਲਸ ਨੇ ਆਧੁਨਿਕ ਤਕਨੀਕ ਨਾਲ ਲੈੱਸ ਕਮਾਂਡ ਵਾਹਨ ਦੀ ਸ਼ਮੂਲੀਅਤ ਕੀਤੀ ਹੈ, ਜਿਸ ਨੂੰ ਆਫ਼ਤ ਦੇ ਸਮੇਂ ਦੌਰਾਨ ਸੰਚਾਰ ਅਤੇ ਕਾਰਜਸ਼ੀਲ ਹੱਬ ਵਜੋਂ ਵਰਤਿਆ ਜਾ ਸਕਦਾ ਹੈ। ਇਸ ਬਾਬਤ ਗੱਲਬਾਤ ਕਰਦਿਆਂ ਜੰਮੂ-ਕਸ਼ਮੀਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਮਨ ਸਿੰਘ ਮੁਤਾਬਕ ਕਮਾਂਡ ਵਾਹਨ ਦੀ ਵਰਤੋਂ ਆਫ਼ਤ ਅਤੇ ਮੁਕਾਬਲੇ ਦੌਰਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਾਹਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ। ਇਹ 10 ਸੀ. ਸੀ. ਟੀ. ਵੀ. ਕੈਮਰਿਆਂ, ਪੀ. ਟੀ. ਜ਼ੈਡ ਕੈਮਰਾ, 360 ਡਿਗਰੀ ਵਿਊ ਕੈਮਰੇ ਨਾਲ ਲੈੱਸ ਹੈ। ਖ਼ਾਸ ਗੱਲ ਇਹ ਹੈ ਕਿ ਇਸ ’ਚ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਘੋਸ਼ਨਾਵਾਂ ਕਰਨ ਲਈ ਇਕ ਜਨਤਕ ਐਡਰੈਸ ਸਿਸਟਮ ਵੀ ਹੈ।
ਸਿੰਘ ਨੇ ਇਸ ਲੜਾਕੂ ਵਾਹਨ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਇਸ ’ਚ ਬੂਲੇਟ ਪਰੂਫ ਬਾਡੀ ਹੈ, ਜੋ ਬਾਹਰ ਕਿਸੇ ਵੀ ਗੋਲੀਬਾਰੀ ਤੋਂ ਪੁਲਸ ਨੂੰ ਬਚਾਏਗੀ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਕਿਸੇ ਥਾਂ ’ਤੇ ਫਸ ਗਏ ਹਾਂ ਤਾਂ ਵਾਹਨ ਵਿਚ ਤਿੰਨ ਪੱਧਰੀ ਬਿਜਲੀ ਸਪਲਾਈ ਸਿਸਟਮ ਹੈ, ਜੋ ਹਫਤੇ ਤੱਕ ਚੱਲ ਸਕਦੀ ਹੈ। ਇਸ ’ਚ ਫਰਿੱਜ, ਮਾਈ¬ਕ੍ਰੋਵੇਵ ਵੀ ਹੈ। ਫਲੈਸ਼ ਲਾਈਟਸ, ਇਕ ਉੱਨਤ ਡਾਕਟਰੀ ਕਿੱਟ ਅਤੇ ਜਿਊਂਦੇ ਰਹਿਣ ਲਈ ਜ਼ਰੂਰੀ ਹੋਰ ਸੁਰੱਖਿਆ ਸਿਸਟਮ। ਆਵਾਸ ਸਥਾਨ ਨੂੰ ਵਧਾਉਣ ਲਈ ਵਾਹਨ ਨੂੰ ਟੈਂਟ ਹਾਊਸ ’ਚ ਵੀ ਤਬਦੀਲ ਕੀਤਾ ਜਾ ਸਕਦਾ ਹੈ।
ਜੰਮੂ-ਕਸ਼ਮੀਰ ਦੇ ਇਕ ਹੋਰ ਅਧਿਕਾਰੀ ਕਰਨੈਲ ਸਿੰਘ ਨੇ ਕਿਹਾ ਕਿ ਕਮਾਂਡ ਪੁਲਸ ਸੂਬਾ ਪੁਲਸ ਫੋਰਸ ਵਿਚ ਬਹੁਤ ਜ਼ਰੂਰੀ ਸੀ। ਕਰਨੈਲ ਸਿੰਘ ਨੇ ਕਿਹਾ ਕਿ ਵਾਹਨ ’ਚ ਕਿਸੇ ਵੀ ਐਮਰਜੈਂਸੀ ਸਥਿਤੀ ਨੂੰ ਸੰਭਾਲਣ ਲਈ ਜ਼ਰੂਰੀ ਸਾਰੀਆਂ ਖ਼ਾਸੀਅਤ ਹਨ। ਸਾਡੇ ਅਧਿਕਾਰੀ ਵਾਹਨ ਦੀਆਂ ਕਮਾਂਡਾਂ ਨੂੰ ਸਿੱਖਣ ਲਈ ਸਿਖਲਾਈ ਲੈ ਰਹੇ ਹਨ ਅਤੇ 2-3 ਹਫਤਿਆਂ ’ਚ ਸਿਖਲਾਈ ਦੇ ਦਿੱਤੀ ਜਾਵੇਗੀ।