ਜੰਮੂ-ਕਸ਼ਮੀਰ, ਲੱਦਾਖ ਖੇਤਰ ''ਚ ਕੜਾਕੇ ਦੀ ਠੰਡ ਨੇ ਠਾਰੇ ਲੋਕ

12/16/2019 5:14:28 PM

ਜੰਮੂ (ਭਾਸ਼ਾ)— ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਖੇਤਰਾਂ 'ਚ ਸੋਮਵਾਰ ਨੂੰ ਪਾਰਾ ਡਿੱਗਣ ਕਾਰਨ ਹੀ ਕੜਾਕੇ ਦੀ ਠੰਡ ਪੈ ਰਹੀ ਹੈ। ਲੱਦਾਖ ਦੇ ਦਰਾਸ 'ਚ ਪਾਰਾ 0 ਤੋਂ 27.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਗਿਆਨੀਆਂ ਨੇ ਇਨ੍ਹਾਂ ਦੋ ਕੇਂਦਰ ਸ਼ਾਸਿਤ ਖੇਤਰਾਂ 'ਚ ਅਗਲੇ 4 ਦਿਨਾਂ ਤਕ ਖੁਸ਼ਕ ਮੌਸਮ ਬਣੇ ਰਹਿਣ ਦੀ ਸੰਭਾਵਨਾ ਜਤਾਈ ਹੈ। ਦਰਾਸ ਸ਼ਹਿਰ ਨੂੰ ਲੱਦਾਖ ਖੇਤਰ ਦਾ 'ਪ੍ਰਵੇਸ਼ ਦੁਆਰ' ਕਿਹਾ ਜਾਂਦਾ ਹੈ ਅਤੇ ਇਹ 0 ਤੋਂ 27.2 ਡਿਗਰੀ ਸੈਲਸੀਅਸ ਹੇਠਾਂ ਤਾਪਮਾਨ ਨਾਲ ਸਭ ਤੋਂ ਠੰਡਾ ਖੇਤਰ ਬਣਿਆ ਹੋਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤਾਪਮਾਨ ਨਾਲ ਦਰਾਸ ਦੇਸ਼ ਦਾ ਸਭ ਤੋਂ ਠੰਡਾ ਰਿਹਾਇਸ਼ੀ ਸਥਾਨ ਹੈ। ਦਰਾਸ 'ਚ 9 ਜਨਵਰੀ 1995 ਨੂੰ ਘੱਟ ਤੋਂ ਘੱਟ ਤਾਪਮਾਨ 0 ਤੋਂ 60 ਡਿਗਰੀ ਸੈਲਸੀਅਸ ਹੇਠਾਂ ਦਰਜ ਹੋਇਆ ਸੀ। ਬੁਲਾਰੇ ਨੇ ਦੱਸਿਆ ਕਿ ਲੱਦਾਖ ਦੇ ਲੇਹ ਖੇਤਰ ਵਿਚ ਤਾਪਮਾਨ 0 ਤੋਂ 16.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉੱਤਰ ਕਸ਼ਮੀਰ ਦੇ ਲੋਕਪ੍ਰਿਅ ਸਕੀ ਰਿਜਾਰਟ ਗੁਲਮਰਗ 'ਚ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 10.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਜੰਮੂ 'ਚ ਘੱਟ ਤੋਂ ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਲਈ ਆਧਾਰ ਕੈਂਪ ਦੇ ਰੂਪ ਵਿਚ ਇਸਤੇਮਾਲ ਹੋਣ ਵਾਲੇ ਰਿਆਸੀ ਜ਼ਿਲੇ ਦੇ ਕਟੜਾ 'ਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Tanu

Content Editor

Related News