ਕੋਸਟ ਗਾਰਡ ਨੇ ਮੰਗਲੁਰੂ ਤੱਟ ''ਤੇ ਫਸੇ ਇਕ ਜਹਾਜ਼ ਤੋਂ ਸੀਰੀਆ ਦੇ 15 ਮਲਾਹਾਂ ਨੂੰ ਬਚਾਇਆ

06/22/2022 1:04:19 PM

ਮੰਗਲੁਰੂ (ਭਾਸ਼ਾ)- ਇਕ ਤੁਰੰਤ ਖੋਜ ਅਤੇ ਬਚਾਅ (ਐੱਸ.ਏ.ਆਰ.) ਮਿਸ਼ਨ 'ਚ ਭਾਰਤੀ ਤੱਟ ਰੱਖਿਅਕ ਫ਼ੋਰਸ (ਆਈ.ਸੀ.ਜੀ.) ਨੇ ਤਕਨੀਕੀ ਖ਼ਰਾਬੀ ਤੋਂ ਬਾਅਦ ਪਾਣੀ 'ਚ ਡੁੱਬ ਰਹੇ ਵਿਦੇਸ਼ੀ ਵਪਾਰਕ ਜਹਾਜ਼ 'ਐੱਮ.ਲੀ. ਪ੍ਰਿੰਸੈਸ ਮਿਰਲ' ਤੋਂ ਸੀਰੀਆ ਦੇ 15 ਮਲਾਹਾਂ ਨੂੰ ਬਚਾਇਆ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਐੱਮ.ਵੀ. ਪ੍ਰਿੰਸੈਸ ਮਿਰਲ ਦੇ ਚਾਲਕ ਦਲ ਨੇ ਇਕ ਦਰਾੜ ਦਾ ਪਤਾ ਲੱਗਣ ਤੋਂ ਬਾਅਦ ਜਹਾਜ਼ ਛੱਡ ਦਿੱਤਾ। ਦਰਾੜ ਕਾਰਨ ਜਹਾਜ਼ 'ਚ ਪਾਣੀ ਭਰਨ ਲੱਗਾ ਸੀ। ਮੰਗਲਵਾਰ ਨੂੰ ਇਹ ਡੁੱਬ ਗਿਆ।

ਇਹ ਵੀ ਪੜ੍ਹੋ : SIT ਨੇ ਕਾਨਪੁਰ 'ਚ ਹੋਏ 1984 ਦੰਗਿਆਂ ਦੇ ਸਿਲਸਿਲੇ 'ਚ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਆਈ.ਸੀ.ਜੀ. ਵਲੋਂ ਜਾਰੀ ਬਿਆਨ ਅਨੁਸਾਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਰਤੀ ਤੱਟ ਰੱਖਿਅਕ ਫ਼ੋਰਸ (ਕੋਸਟ ਗਾਰਡ) ਦੇ ਜਹਾਜ਼ਾਂ ਵਿਕਰਮ ਅਤੇ ਅਮਰਤਿਆ ਨੇ ਵਿਦੇਸ਼ੀ ਜਹਾਜ਼ ਤੱਕ ਪਹੁੰਚਣ ਅਤੇ ਚਾਲਕ ਦਲ ਨੂੰ ਬਚਾਉਣ ਲਈ ਕਠਿਨ ਬਚਾਅ ਮੁਹਿੰਮ ਚਲਾਈ। ਜਹਾਜ਼ ਚੀਨ ਦੇ ਤਿਆਨਜਿਨ ਤੋਂ ਲੈਬਨਾਨ ਦੇ ਬੈਰੂਤ ਤੱਕ 8 ਹਜ਼ਾਰ ਟਨ ਭਾਰੀ ਇਸਪਾਤ (ਸਟੀਲ) ਦੇ ਤਾਰ ਲਿਜਾ ਰਿਹਾ ਸੀ। ਦੱਖਣੀ ਕੰਨੜ ਦੇ ਡਿਪਟੀ ਕਮਿਸ਼ਨਰ ਕੇ.ਵੀ. ਰਾਜੇਂਦਰ ਨੇ ਦੱਸਿਆ ਕਿ ਜਹਾਜ਼ ਉਲਾਲ ਤੱਟ ਤੋਂ 5 ਤੋਂ 6 ਸਮੁੰਦਰੀ ਮੀਲ ਦੂਰ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News