ਸੀ.ਐੱਮ. ਖੱਟੜ ਨੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰਨ ਦੀ ਕੀਤੀ ਸਖਤ ਨਿੰਦਾ

Tuesday, Sep 11, 2018 - 06:20 PM (IST)

ਸੀ.ਐੱਮ. ਖੱਟੜ ਨੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰਨ ਦੀ ਕੀਤੀ ਸਖਤ ਨਿੰਦਾ

ਚੰਡੀਗੜ੍ਹ— ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ 'ਚ ਕਾਂਗਰਸ ਵਿਧਾਇਕ ਕਰਨ ਸਿੰਘ ਦਲਾਲ ਦੁਆਰਾ ਸਦਨ ਦੀ ਮਰਿਆਦਾ ਦੀ ਉਲੰਘਣਾ ਕਰਨ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਹਰ ਪ੍ਰਤੀਨਿਧੀ ਦੀ ਕਰਤਵ ਹੁੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਸਦਨ ਦੀ ਮਰਿਆਦਾ ਤੋੜੀ ਗਈ ਹੈ ਉਹ ਚੰਗੀ ਗੱਲ ਨਹੀਂ ਹੈ। ਬਾਕੀ ਸੈਸ਼ਨਾਂ 'ਚ ਵਿਧਾਨਸਭਾ ਦੇ ਨਿਯਮਾਂ ਮੁਤਾਬਕ ਵਿਧਾਨਸਭਾ ਸਪੀਕਰ ਜ਼ਰੂਰੀ ਕਾਰਵਾਹੀ ਕਰਨਗੇ।


Related News