ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦੁਕਾਨ ’ਤੇ ਲੋਕਾਂ ਲਈ ਬਣਾਈ ਚਾਹ

Sunday, Oct 27, 2024 - 11:44 PM (IST)

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦੁਕਾਨ ’ਤੇ ਲੋਕਾਂ ਲਈ ਬਣਾਈ ਚਾਹ

ਸਤਨਾ, (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਐਤਵਾਰ ਨੂੰ ਅਚਾਨਕ ਸਤਨਾ ਦੇ ਚਿਤਰਕੂਟ ’ਚ ਸੜਕ ਕੰਢੇ ਇਕ ਦੁਕਾਨ ’ਤੇ ਰੁਕੇ ਤੇ ਆਸ-ਪਾਸ ਦੇ ਲੋਕਾਂ ਲਈ ਚਾਹ ਬਣਾਈ। ਯਾਦਵ ਤੇ ਉਨ੍ਹਾਂ ਦੀ ਪਤਨੀ ਸੀਮਾ ਯਾਦਵ ਇਲਾਕੇ ’ਚ ਮੰਦਰਾਂ ’ਚ ਦਰਸ਼ਨ ਕਰਨ ਆਏ ਸਨ। ਮੁੱਖ ਮੰਤਰੀ ਫੁੱਟਪਾਥ ਦੀ ਰੇਲਿੰਗ ਜ਼ਰੀਏ ਸਟਾਲ ’ਤੇ ਪੁੱਜੇ ਤੇ ਸਟਾਲ ਦੀ ਮਾਲਕਣ ਰਾਧਾ ਨਾਲ ਗੱਲਬਾਤ ਕੀਤੀ ਤੇ ਫਿਰ ਚਾਹ ਬਣਾਉਣ ਲੱਗੇ।

ਇਸ ਦੌਰਾਨ ਉੱਥੇ ਖੜ੍ਹੇ ਇਕ ਵਿਅਕਤੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਆਪਣੀ ਪਤਨੀ ਲਈ ਚਾਹ ਬਣਾਈ ਹੈ? ਯਾਦਵ ਨੇ ਕਿਹਾ ਕਿ ਮੈਂ ਆਪਣੀ ਭੈਣ (ਸਟਾਲ ਮਾਲਕਣ ਦਾ ਜ਼ਿਕਰ ਕਰਦਿਆਂ) ਲਈ ਚਾਹ ਬਣਾਵਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ ਚਾਹ ਦਾ ਸਵਾਦ ਵਧਾਉਣ ਲਈ ਅਦਰਕ ਕੱਟਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਕਈ ਕੱਪਾਂ ’ਚ ਚਾਹ ਪਾਈ ਤੇ ਆਪਣੇ ਨਾਲ ਆਏ ਸਥਾਨਕ ਭਾਜਪਾ ਵਿਧਾਇਕ ਤੇ ਸਟਾਲ ’ਤੇ ਮੌਜੂਦ ਲੋਕਾਂ ਨੂੰ ਚਾਹ ਦਿੱਤੀ, ਜਿਨ੍ਹਾਂ ’ਚ ਕਈ ਔਰਤਾਂ ਵੀ ਸ਼ਾਮਲ ਸਨ।


author

Rakesh

Content Editor

Related News