ਸੱਤਵੀਂ ਦੀ ਵਿਦਿਆਰਥਣ ਨੇ ਮਰੇ ਹੋਏ ਬੱਚੇ ਨੂੰ ਦਿੱਤਾ ਜਨਮ
Tuesday, Feb 11, 2025 - 05:43 AM (IST)
![ਸੱਤਵੀਂ ਦੀ ਵਿਦਿਆਰਥਣ ਨੇ ਮਰੇ ਹੋਏ ਬੱਚੇ ਨੂੰ ਦਿੱਤਾ ਜਨਮ](https://static.jagbani.com/multimedia/2025_2image_05_43_272942664baby.jpg)
ਸ਼੍ਰੀਗੰਗਾਨਗਰ (ਅਸੀਜਾ) - ਅਣਪਛਾਤੇ ਨੌਜਵਾਨ ਵੱਲੋਂ ਜਬਰ-ਜ਼ਨਾਹ ਕਰਨ ਨਾਲ ਇਕ ਸਕੂਲੀ ਵਿਦਿਆਰਥਣ ਦੇ ਗਰਭਵਤੀ ਹੋਣ ਅਤੇ ਮਰੇ ਹੋਏ ਬੱਚੇ ਨੂੰ ਜਨਮ ਦੇਣ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕ ਹਫਤੇ ਦੀ ਜਾਂਚ-ਪੜਤਾਲ ਤੋਂ ਬਾਅਦ ਅਣਪਛਾਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਾਬਾਲਿਗਾ ਨਾਲ ਜਬਰ-ਜ਼ਨਾਹ ਕਿਸ ਨੇ ਕੀਤਾ।
ਪੀੜਤਾ ਸਥਾਨਕ ਪੁਰਾਣੀ ਆਬਾਦੀ ਦੀ ਵਸਨੀਕ ਹੈ। ਉਸ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ’ਚ ਲਾਲਗੜ੍ਹ ਜਾਟਾਨ ਥਾਣੇ ਅਧੀਨ ਪੈਂਦੇ ਇਕ ਪਿੰਡ ਵਿਚ ਆਪਣੀ ਮਾਸੀ ਦੇ ਘਰ ਗਈ ਸੀ। ਇਸ ਦੌਰਾਨ ਇਕ ਦਿਨ ਉਸ ਨੂੰ ਇਕ ਨੌਜਵਾਨ ਨੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।