ਚੀਨ ਦੀ ਲੜਕੀ ਦਾ ਰਾਜਸਥਾਨ ਲੜਕੇ ''ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ

Sunday, Apr 15, 2018 - 11:06 AM (IST)

ਚੀਨ ਦੀ ਲੜਕੀ ਦਾ ਰਾਜਸਥਾਨ ਲੜਕੇ ''ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ

ਬੀਜਿੰਗ— ਸੱਚਾ ਪਿਆਰ ਨਾ ਸਰਹੱਦਾਂ ਦੀ ਫਿਕਰ ਕਰਦਾ ਹੈ ਅਤੇ ਨਾ ਹੀ ਰੁਕਾਵਟਾਂ ਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਭਾਰਤ ਦੇ ਰਾਜਸਥਾਨ ਵਾਸੀ ਅਜੈ ਅਤੇ ਚੀਨ ਦੀ ਲੂਲੂ ਨੇ। ਦੋਵੇਂ ਇਕ ਜਗ੍ਹਾ ਕੰਮ ਕਰਦੇ ਸਨ। ਜਲਦ ਹੀ ਦੋਵਾਂ 'ਚ ਪਿਆਰ ਹੋ ਗਿਆ ਅਤੇ ਵਿਆਹ ਦਾ ਫੈਸਲਾ ਕਰ ਲਿਆ। ਇਸ ਦੇ ਲਈ ਲੂਲੂ ਭਾਰਤ ਆਈ ਅਤੇ ਉਨ੍ਹਾਂ ਨੇ ਵੈਦਿਕ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਕਰ ਲਿਆ। 

PunjabKesari
ਦੋਵਾਂ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ। ਜਿੱਥੇ ਅਜੈ ਦੇ ਪਰਿਵਾਰ ਨੇ ਰਸਮਾਂ ਨੂੰ ਨਿਭਾਉਣ 'ਚ ਪਹਿਲ ਕੀਤੀ, ਉਥੇ ਲੂਲੂ ਦੇ ਪਰਿਵਾਰਕ ਮੈਂਬਰ ਚੀਨ ਤੋਂ ਭਾਰਤ ਆਏ ਤਾਂ ਜੋ ਆਪਣੀ ਬੇਟੀ ਦਾ ਕੰਨਿਆਦਾਨ ਕਰ ਸਕਣ। ਇਸ ਦੇ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਆ ਗਈਆਂ, ਜਿਨ੍ਹਾਂ ਨੇ ਯੂਜ਼ਰਸ ਨੇ ਬਹੁਤ ਪਸੰਦ ਕੀਤਾ। 

PunjabKesari
ਜਾਣਕਾਰੀ ਮੁਤਾਬਕ ਅਜੈ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲੇ 'ਚ ਸਥਿਤ ਰਾਮਸਿੰਘਪੁਰਾ ਪਿੰਡ ਦੇ ਵਾਸੀ ਹਨ। ਉਨ੍ਹਾਂ ਨੇ ਆਈ.ਆਈ.ਟੀ ਤੋਂ ਇੰਜੀਨੀਅਰਿੰਗ ਕੀਤੀ ਹੈ। ਇਸ ਦੇ ਬਾਅਦ ਚੀਨ ਚਲੇ ਗਏ ਅਤ ਇਕ ਸਾਫਟਵੇਅਰ ਕੰਪਨੀ 'ਚ ਕੰਮ ਕਰਨ ਲੱਗੇ। ਕੰਮ ਦੇ ਸਿਲਸਿਲੇ 'ਚ ਉਨ੍ਹਾਂ ਦੀ ਮੁਲਾਕਾਤ ਲੂਲੂ ਨਾਲ ਹੋਈ। ਲੂਲੂ ਭਾਰਤੀ ਸੰਸਕ੍ਰਿਤੀ ਨੂੰ ਬਹੁਤ ਪਿਆਰ ਕਰਦੀ ਹੈ, ਕਿਉਂਕਿ ਇੱਥੇ ਵਿਆਹ ਨੂੰ ਜਨਮ-ਜਨਮ ਦਾ ਬੰਧਨ ਮੰਨਿਆ ਜਾਂਦਾ ਹੈ। ਦੋਵਾਂ ਦਾ ਇਹ ਰਿਸ਼ਤਾ ਪਿਆਰ 'ਚ ਬਦਲ ਗਿਆ। ਇਸ ਦੇ ਬਾਅਦ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ। ਪਰਿਵਾਰਕ ਮੈਬਰਾਂ ਨੇ ਵਿਆਹ ਲਈ ਹਾਂ ਕਰ ਦਿੱਤੀ। ਦੋਵਾਂ ਦੀ ਦੋਸਤੀ ਤਾਂ ਸ਼ੁਰੂ ਹੋਈ, ਇਹ ਰਿਸ਼ਤਾ ਹੁਣ ਪਤੀ-ਪਤਨੀ ਦੇ ਪਵਿੱਤਰ ਵਿਵਾਹਿਕ ਬੰਧਨ 'ਚ ਬਦਲ ਗਿਆ ਹੈ।


Related News