ਲੱਦਾਖ ਦੇ ਡੇਮਚੋਕ ਪਿੰਡ ਸਾਹਮਣੇ ਚੀਨ ਨੇ ਵਸਾਇਆ ਨਵਾਂ ਡੇਮਚੋਕ ਪਿੰਡ

Wednesday, Jun 10, 2020 - 11:30 PM (IST)

ਲੱਦਾਖ ਦੇ ਡੇਮਚੋਕ ਪਿੰਡ ਸਾਹਮਣੇ ਚੀਨ ਨੇ ਵਸਾਇਆ ਨਵਾਂ ਡੇਮਚੋਕ ਪਿੰਡ

ਨਵੀਂ ਦਿੱਲੀ - ਲੱਦਾਖ ਸਰਹੱਦ 'ਤੇ ਚੀਨ ਨਾਲ ਵਿਵਾਦ ਵਿਚਾਲੇ ਲੱਦਾਖ ਤੋਂ ਭਾਜਪਾ ਸਾਂਸਦ ਮੈਂਬਰ ਜਮਯਾਂਗ ਨਾਮਗਯਾਲ ਨੇ ਸਰਹੱਦ ਦੇ ਇਲਾਕੇ ਦਾ ਦੌਰਾ ਕੀਤਾ। ਪੈਂਗੋਂਗ ਝੀਲ ਇਲਾਕੇ ਦੇ ਨੇੜੇ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ 3 ਦਿਨ ਦਾ ਦੌਰਾ ਕਰਨ ਤੋਂ ਬਾਅਦ ਪਰਤੇ ਸਾਂਸਦ ਮੈਂਬਰ ਨਾਮਗਯਾਲ ਨੇ ਦੱਸਿਆ ਕਿ ਚੀਨ ਨੇ ਸਰਹੱਦ 'ਤੇ ਦੂਜੇ ਪਾਸੇ ਬਾਹਰ ਤੋਂ ਲੋਕਾਂ ਨੂੰ ਲਿਆ ਕੇ ਵਸਾ ਦਿੱਤਾ ਹੈ।

ਇਕ ਇੰਟਰਵਿਊ ਵਿਚ ਭਾਜਪਾ ਸਾਂਸਦ ਮੈਂਬਰ ਨਾਮਗਯਾਲ ਨੇ ਸਰਹੱਦੀ ਖੇਤਰ ਦੇ ਭਾਰਤੀ ਪਿੰਡ ਵਾਸੀਆਂ ਨਾਲ ਗੱਲਬਾਤ ਦੇ ਆਧਾਰ 'ਤੇ ਦੱਸਿਆ ਕਿ ਲੱਦਾਖ ਦੇ ਡੇਮਚੋਕ ਪਿੰਡ ਸਾਹਮਣੇ ਚੀਨ ਨੇ ਆਪਣੇ ਵੱਲੋਂ ਨਵਾਂ ਡੇਮਚੋਕ ਪਿੰਡ ਵਸਾ ਦਿੱਤਾ ਹੈ, ਜੋ ਪਹਿਲਾਂ ਕਦੇ ਨਹੀਂ ਸੀ। ਚੀਨ ਨੇ 13 ਮਕਾਨ ਬਣਾਏ ਹਨ ਅਤੇ ਸੜਕ ਤੇ ਟੈਲੀਕਾਮ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਸਾਂਸਦ ਨੇ ਕਿਹਾ ਕਿ ਭਾਰਤ ਦੇ ਦਾਅਵੇ ਦਾ ਸਭ ਤੋਂ ਮਜ਼ਬੂਤ ਆਧਾਰ ਇਹੀ ਹੈ ਕਿ ਸਰਹੱਦ ਦੇ ਖੇਤਰ ਵਿਚ ਵੱਡੀ ਗਿਣਤੀ ਵਿਚ ਲੰਮੇਂ ਸਮੇਂ ਤੋਂ ਸਾਡੇ ਲੋਕ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸਰਹੱਦੀ ਖੇਤਰ ਵਿਚ ਸਕੂਲ, ਮੈਡੀਕਲ ਸੁਵਿਧਾ ਅਤੇ ਟੈਲੀਕਾਮ ਸੁਵਿਧਾਵਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕ ਉਥੇ ਰਹਿ ਸਕਣ ਅਤੇ ਉਨ੍ਹਾਂ ਨੂੰ ਮਾਈਗ੍ਰੇਟ ਨਾ ਕਰਨਾ ਪਵੇ।

ਮੇਜਰ ਜਨਰਲਾਂ ਵਿਚਾਲੇ ਹੋਈ ਗੱਲਬਾਤ
ਚੁਸ਼ੁਲ ਵਿਚ ਭਾਰਤੀ ਇਲਾਕੇ ਵਿਚ ਭਾਰਤ ਅਤੇ ਚੀਨ ਵਿਚਾਲੇ ਬੁੱਧਵਾਰ ਨੂੰ ਮੇਜਰ ਜਨਰਲ ਪੱਧਰ ਦੀ ਗੱਲਬਾਤ ਹੋਈ। ਲੰਬੀ ਚਰਚਾ ਵਿਚ ਸਰਹੱਦ 'ਤੇ ਆਹਮੋ-ਸਾਹਮਣੇ ਤਾਇਨਾਤ ਫੌਜੀਆਂ ਨੂੰ ਵਾਪਸ ਪਰਤਣ ਦੀ ਪ੍ਰਕਿਰਿਆ 'ਤੇ ਸਲਾਹ-ਮਸ਼ਵਰਾ ਕੀਤਾ ਗਿਆ।


author

Khushdeep Jassi

Content Editor

Related News