ਬੱਚਿਆਂ ਨੇ ਫੜਿਆ ਤੇਂਦੁਆ, ਕਿਹਾ- ਇਸ ਨੂੰ ਪਾਕਿ ਬਾਰਡਰ ''ਤੇ ਛੱਡ ਦਿਓ (ਤਸਵੀਰਾਂ)

Wednesday, Jan 20, 2016 - 12:28 PM (IST)

ਬੱਚਿਆਂ ਨੇ ਫੜਿਆ ਤੇਂਦੁਆ, ਕਿਹਾ- ਇਸ ਨੂੰ ਪਾਕਿ ਬਾਰਡਰ ''ਤੇ ਛੱਡ ਦਿਓ (ਤਸਵੀਰਾਂ)

ਕੁੰਭਲਗੜ੍ਹ/ਉਦੇਪੁਰ— ਰਾਜਸਥਾਨ ਦੇ ਅਟਡੁੰਬਾ ਪਿੰਡ ''ਚ 15 ਦਿਨਾਂ ਤੋਂ ਲੱਗਾ ਰੱਖੇ ਪਿੰਜਰੇ ''ਚ ਮੰਗਲਵਾਰ ਦੀ ਸਵੇਰ ਤੇਂਦੁਆ ਆਖਰ ਫੱਸ ਹੀ ਗਿਆ। ਜੰਗਤਾਲ ਵਿਭਾਗ ਰੋਜ਼ ਇੱਥੇ ਬੱਕਰਾ ਬੰਨ੍ਹ ਰਿਹਾ ਸੀ ਪਰ ਸੋਮਵਾਰ ਦੀ ਸ਼ਾਮ ਨੂੰ ਪਿੰਡ ਦੇ ਕੁਝ ਬੱਚਿਆਂ ਨੇ ਇਸ ''ਚ ਕੁੱਤੇ ਦੇ ਪਿੱਲੇ ਨੂੰ ਛੱਡ ਦਿੱਤਾ। ਸਵੇਰੇ ਇਹ ਬੱਚੇ ਇਕ ਮੁਰਗਾ ਲੈ ਕੇ ਪਿੰਜਰੇ ਕੋਲ ਪੁੱਜੇ ਤਾਂ ਅੰਦਰੋਂ ਤੇਂਦੁਏ ਦੀ ਗੁਰਾਹਟ ਸੁਣਾਈ ਦਿੱਤੀ। ਪਿਛਲੇ ਹਫਤੇ ਤੇਂਦੁਆ ਇਕ ਲੜਕੀ ਸੰਗੀਤਾ ਨੂੰ ਫੜ ਕੇ ਆਪਣੇ ਨਾਲ ਲੈ ਗਿਆ ਸੀ। ਲੜਕੀ ਦੀ ਲਾਸ਼ ਦੂਰ ਝਾੜੀਆਂ ''ਚ ਮਿਲੀ ਸੀ। ਇਸ ਤੋਂ ਬਾਅਦ ਤੇਂਦੁਏ ਨੂੰ ਫੜਨ ਲਈ ਜੰਗਤਾਲ ਵਿਭਾਗ ਨੇ ਕੋਲ ਹੀ ਦੇ ਅਟਡੁੰਬਾ ''ਚ 6 ਜਨਵਰੀ ਨੂੰ ਪਿੰਜਰਾ ਲਗਾਇਆ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਤੇਂਦੁਆ ਪਕੜ ''ਚ ਨਹੀਂ ਆਇਆ। 
ਅਟਡੁੰਬਾ ਦੀ ਪਹਾੜੀ ''ਤੇ ਪਿੰਜਰੇ ''ਚ ਤੇਂਦੁਆ ਆਉਣ ਦੀ ਖਬਰ ਲੱਗਦੇ ਹੀ ਸਮੀਚਾ, ਉਸਰ, ਅਟਡੁੰਬਾ, ਪੀਪਲਾ, ਮੋਚਡਾ, ਜਡਫਾ ਸਮੇਤ ਕਈ ਪਿੰਡਾਂ ਦੇ ਮਹਿਲਾ-ਪੁਰਸ਼ ਅਤੇ ਬੱਚੇ ਮੌਕੇ ''ਤੇ ਪੁੱਜ ਗਏ। ਕੁਝ ਪਿੰਡ ਵਾਸੀ ਉੱਥੇ ਮੌਜੂਦ ਰੇਂਜਰ ਵਿਨੋਦ ਰਾਏ ਨੂੰ ਬੋਲੇ,''''ਸਾਹਿਬ ਇਸ ਨੂੰ ਪਾਕਿਸਤਾਨ ਬਾਰਡਰ ''ਤੇ ਛੱਡ ਦਿਓ, ਤਾਂ ਕਿ ਫੇਰ ਵਾਪਸ ਨਾ ਆਵੇ।'''' ਰੇਂਜਰ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੇਂਦੁਏ ਨੂੰ ਇੱਥੋਂ 200 ਕਿਲੋਮੀਦਰ ਦੂਰ ਛੱਡਾਂਗੇ। ਉਦੋਂ ਜਾ ਕੇ ਪਿੰਡ ਵਾਸੀਆਂ ਨੇ ਰਾਹਤ ਦਾ ਸਾਹ ਲਿਆ। ਤੇਂਦੁਏ ਨੂੰ ਪਹਾੜੀ ਤੋਂ ਪਿੰਜਰੇ ਨਾਲ ਸੜਕ ''ਤੇ ਖਿੱਚ ਕੇ ਲਿਆਉਣ ''ਚ ਪਸੀਨਾ ਆ ਗਿਆ। ਇਕ ਕਿਲੋਮੀਟਰ ਦੂਰ ਪਿੰਡ ਵਾਸੀ ਬੈਲ ਗੈਡੀ ਦੀ ਤਰ੍ਹਾਂ ਇਸ ਨੂੰ ਖਿੱਚ ਕੇ ਲਿਆਏ। ਤੇਂਦੁਆ ਪਿੰਜਰੇ ''ਚ ਦਹਾੜ ਮਾਰ ਹਾ ਸੀ। ਨੇੜੇ-ਤੇੜੇ ਜੰਗਲਾਤ ਕਰਮਚਾਰੀ ਚੱਲ ਰਹੇ ਸਨ ਤਾਂ ਪਿੱਛੇ ਸੈਂਕੜੇ ਲੋਕਾਂ ਦੀ ਭੀੜ ਸੀ।


author

Disha

News Editor

Related News