ਜ਼ਿਆਦਾ ਬਾਰਾਤੀ ਆਉਣ 'ਤੇ ਭੜਕੇ ਲਾੜੀ ਪੱਖ ਨੇ ਕੱਢ 'ਤਾ ਜਲੂਸ, ਬਿਨਾਂ ਵਿਆਹ ਪਰਤਿਆ ਲਾੜਾ

05/26/2019 1:18:36 PM

ਲਖੀਮਪੁਰ ਖੀਰੀ— ਆਪਣੇ ਵਿਆਹ ਦਾ ਹਰ ਕਿਸੇ ਨੂੰ ਚਾਅ ਹੁੰਦਾ ਹੈ ਪਰ ਜੇ ਲਾੜਾ ਪੂਰੀ ਟੌਰ ਨਾਲ ਬਰਾਤ ਲੈ ਕੇ ਲਾੜੀ ਵਿਆਹੁਣ ਜਾਵੇ ਤੇ ਫਿਰ ਖਾਲੀ ਹੱਥ ਹੀ ਮੁੜਨਾ ਪਵੇ ਤਾਂ ਨਾਰਾਜ਼ਗੀ ਦੇ ਨਾਲ-ਨਾਲ ਦੁੱਖ ਵੀ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ਦੇ ਇਕ ਪਿੰਡ ਵਿਚ ਲਾੜੀ ਨੂੰ ਵਿਆਹੁਣ ਗਏ ਲਾੜੇ ਨਾਲ ਕੁਝ ਅਜਿਹਾ ਹੀ ਹੋਇਆ। ਮਾਮਲਾ ਸ਼ੁੱਕਰਵਾਰ ਦਾ ਹੈ, ਜਸ਼ਨ ਦਾ ਮਾਹੌਲ ਸੀ ਅਤੇ ਬਾਰਾਤੀ ਡੀਜੇ ਦੀ ਧੁੰਨ 'ਤੇ ਨੱਚ ਰਹੇ ਸਨ। ਬਹੁਤ ਹੀ ਚਾਅ ਨਾਲ ਲਾੜਾ ਅਜੇ ਕੁਮਾਰ (ਬਦਲਿਆ ਹੋਇਆ ਨਾਂ) ਆਪਣੇ ਸਹੁਰੇ ਪੁੱਜਾ। ਅਜੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ 'ਚਿਕਨ' ਦੇਣ ਵਰਗੀ ਮਾਮੂਲੀ ਜਿਹੀ ਗੱਲ 'ਤੇ ਉਸ ਦੇ ਸਹੁਰੇ ਵਾਲੇ ਬਾਰਾਤ 'ਚ ਆਏ ਬਾਰਾਤੀ ਦੀ ਕੁੱਟਮਾਰ ਕਰ ਦੇਣਗੇ ਅਤੇ ਉਸ ਨੂੰ ਬਿਨਾਂ ਵਿਆਹ ਕੀਤੇ ਹੀ ਵਾਪਸ ਪਰਤਣਾ ਪਵੇਗਾ।

ਦਰਅਸਲ ਲਾੜੀ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਨਾਰਾਜ਼ ਸਨ ਕਿ ਬਾਰਾਤ ਵਿਚ 15 ਲੋਕ ਜ਼ਿਆਦਾ ਆ ਗਏ। ਲਾੜੀ ਦੇ ਪਰਿਵਾਰ ਨੇ ਲਾੜੇ ਦੀ ਡਿਮਾਂਡ 'ਤੇ ਕਰੀਬ 50 ਬਾਰਾਤੀਆਂ ਲਈ ਚਿਕਨ ਬਣਵਾਇਆ ਸੀ ਪਰ ਬਾਰਾਤ ਵਿਚ 15 ਲੋਕ ਜ਼ਿਆਦਾ ਆ ਗਏ ਤਾਂ ਉਨ੍ਹਾਂ ਦਾ ਪਾਰਾ ਚੜ੍ਹ ਗਿਆ। ਉਨ੍ਹਾਂ ਨੇ ਲਾੜੇ ਦੇ ਪਰਿਵਾਰ ਤੋਂ ਇਸ ਗੱਲ ਦਾ ਇਤਰਾਜ਼ ਜਤਾਇਆ ਅਤੇ ਲਾੜੇ ਦੇ ਪਿਤਾ ਨੂੰ ਕਿਹਾ ਗਿਆ ਕਿ ਵਾਧੂ ਬਾਰਾਤੀਆਂ ਨੂੰ ਵਾਪਸ ਭੇਜਿਆ ਜਾਵੇ।

ਇਸ ਤੋਂ ਬਾਅਦ ਦੋਹਾਂ ਪੱਖਾਂ ਵਿਚ ਬਹਿਸ ਸ਼ੁਰੂ ਹੋ ਗਈ ਅਤੇ ਲਾੜੀ ਦੇ ਪਰਿਵਾਰ ਨੇ ਲਾੜੇ ਦੇ ਚਾਚੇ ਅਤੇ ਹੋਰ ਲੋਕਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਤੋਂ ਵਿਆਹ ਰੱਦ ਹੋ ਗਿਆ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਜ਼ਖਮੀ ਲਾੜੇ ਦੇ ਚਾਚੇ ਨੂੰ ਲਖਮੀਰਪੁਰ ਸ਼ਹਿਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਵਿਆਹ ਰੱਦ ਹੋਣ ਤੋਂ ਬਾਅਦ ਅਜੇ ਬਿਨਾਂ ਵਿਆਹ ਹੀ ਆਪਣੀ ਹੋਣ ਵਾਲੀ ਪਤਨੀ ਨੇਹਾ (ਬਦਲਿਆ ਹੋਇਆ ਨਾਂ) ਦੇ ਵਾਪਸ ਪਰਤ ਗਿਆ। 21 ਸਾਲਾ ਲਾੜਾ ਅਜੇ ਕੁਮਾਰ ਫੂਲਬੇਹੜ ਬਲਾਕ ਦੇ ਸੈਦੀਪੁਰ ਪਿੰਡ ਦਾ ਵਾਸੀ ਹੈ। ਉਸ ਦਾ 19 ਸਾਲਾ ਨੇਹਾ ਨਾਂ ਦੀ ਲੜਕੀ ਨਾਲ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਹੋਣਾ ਸੀ, ਜੋ ਕਿ ਪਿਪਰਾ ਮਾਰੋਰਾ ਪਿੰਡ ਦੀ ਵਾਸੀ ਹੈ। ਓਧਰ ਫੂਲਬੇਹੜ ਪੁਲਸ ਸਟੇਸ਼ਨ ਦੇ ਸੁੰਦਰਬਲ ਪੁਲਸ ਪੋਸਟ ਦੇ ਸਬ-ਇੰਸਪੈਕਟਰ ਸੁਨੀਲ ਕੁਮਾਰ ਨੂੰ ਘਟਨਾ ਬਾਰੇ ਦੱਸਿਆ ਗਿਆ ਕਿ ਵਾਧੂ ਬਾਰਾਤੀਆਂ ਨੂੰ ਲਾੜੀ ਦੇ ਪਰਿਵਾਰ ਵਲੋਂ ਵਾਪਸ ਭੇਜਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਜਿਸ ਕਾਰਨ ਝਗੜਾ ਹੋ ਗਿਆ ਅਤੇ ਕੁੱਟਮਾਰ ਹੋਈ। ਵਿਆਹ ਨੂੰ ਰੱਦ ਕਰ ਦਿੱਤਾ ਗਿਆ ਹੈ।


Tanu

Content Editor

Related News