ਪਿਓ ਨੇ ਮੋਬਾਇਲ ਤੋੜਿਆ ਤਾਂ ਨਾਰਾਜ਼ ਪੁੱਤ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ

Friday, Mar 12, 2021 - 03:35 PM (IST)

ਪਿਓ ਨੇ ਮੋਬਾਇਲ ਤੋੜਿਆ ਤਾਂ ਨਾਰਾਜ਼ ਪੁੱਤ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ

ਬੈਕੁੰਠਪੁਰ- ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ 'ਚ ਪਿਤਾ ਵਲੋਂ ਮੋਬਾਇਲ ਤੋੜਨ ਤੋਂ ਨਾਰਾਜ਼ ਪੁੱਤ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਟੇਯਾ ਮਾਝਾਪਾਰਾ ਦੇ ਵਾਸੀ ਦੋਸ਼ੀ ਮਨੋਜ ਸਿੰਘ ਨੇ ਥਾਣੇ 'ਚ 10 ਮਾਰਚ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਪਿਤਾ ਮ੍ਰਿਤਕ ਅਧੀਨ 9 ਮਾਰਚ ਰਾਤ ਸ਼ਰਾਬ ਪੀ ਕੇ ਸੁੱਤੇ ਅਤੇ ਸਵੇਰੇ ਨਹੀਂ ਉੱਠੇ। ਦੇਖਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਕਲਯੁਗੀ ਪੁੱਤ ਨੇ ਲੋਹੇ ਦੀ ਰਾਡ ਨਾਲ ਮਾਂ ਨੂੰ ਦਿੱਤੀ ਸੀ ਦਰਦਨਾਕ ਮੌਤ, 14 ਸਾਲ ਬਾਅਦ ਚੜ੍ਹਿਆ ਪੁਲਸ ਹੱਥੇ

ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਦੌਰਾਨ ਦੇਖਿਆ ਕਿ ਮ੍ਰਿਤਕ ਦੇ ਸਿਰ ਅਤੇ ਕਨਪਟੀ ਕੋਲ ਸੱਟ ਦੇ ਨਿਸ਼ਾਨ ਸਨ। ਪੁਲਸ ਨੇ ਉਦੋਂ ਮ੍ਰਿਤਕ ਦੀ ਪਤਨੀ ਅਤੇ ਕੁੜੀ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮਨੋਜ ਵਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਹੈ। ਉਦੋਂ ਦੋਸ਼ੀ ਮਨੋਜ ਕੁਮਾਰ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਜ਼ੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਪਿਤਾ ਨੇ ਉਸ ਦਾ ਮੋਬਾਇਲ ਤੋੜ ਦਿੱਤਾ ਸੀ। ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਕਤਲ ਕਰ ਦਿੱਤਾ। ਸਬੂਤ ਲੁਕਾਉਣ ਦੇ ਮਕਸਦ ਨਾਲ ਥਾਣੇ ਜਾ ਕੇ ਗਲਤ ਰਿਪੋਰਟ ਦਰਜ ਕਰਵਾਈ।

ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ


author

DIsha

Content Editor

Related News