ਇਕ ਹੀ ਕਮਰੇ 'ਚ ਬੰਦ ਕੀਤੀਆਂ ਗਾਂਵਾਂ, 43 ਗਾਂਵਾਂ ਦੀ ਮੌਤ

Saturday, Jul 25, 2020 - 04:24 PM (IST)

ਇਕ ਹੀ ਕਮਰੇ 'ਚ ਬੰਦ ਕੀਤੀਆਂ ਗਾਂਵਾਂ, 43 ਗਾਂਵਾਂ ਦੀ ਮੌਤ

ਬਿਲਾਸਪੁਰ (ਭਾਸ਼ਾ)— ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਪੰਚਾਇਤ ਭਵਨ ਦੇ ਇਕ ਕਮਰੇ ਵਿਚ ਬੰਦ ਗਾਂਵਾਂ 'ਚੋਂ 43 ਦੀ ਮੌਤ ਹੋ ਗਈ। ਬਿਲਾਸਪੁਰ ਜ਼ਿਲ੍ਹੇ ਦੇ ਕਲੈਕਟਰ ਸਾਰਾਂਸ਼ ਮਿੱਤਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਤਖ਼ਤਪੁਰ ਵਿਕਾਸਖੰਡ ਦੇ ਅਧੀਨ ਮੇਡਪਾਰ ਗ੍ਰਾਮ ਪੰਚਾਇਤ 'ਚ ਗਾਂਵਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਕਲੈਕਟਰ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ ਪੁਰਾਣੇ ਪੰਚਾਇਤ ਭਵਨ ਵਿਚ ਲੱਗਭਗ 60 ਗਾਂਵਾਂ ਨੂੰ ਬੰਦ ਕਰ ਕੇ ਰੱਖਿਆ ਗਿਆ ਸੀ। ਜਦੋਂ ਉੱਥੋਂ ਬਦਬੂ ਫੈਲੀ ਤਾਂ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਸਥਾਨਕ ਅਧਿਕਾਰੀ ਅਤੇ ਪਸ਼ੂਆਂ ਦੇ ਡਾਕਟਰ ਉੱਥੇ ਪਹੁੰਚੇ ਉਦੋਂ ਤੱਕ 60 'ਚੋਂ 43 ਗਾਂਵਾਂ ਦੀ ਮੌਤ ਹੋ ਚੁੱਕੀ ਸੀ। ਕਲੈਕਟਰ ਮਿੱਤਰ ਨੇ ਦੱਸਿਆ ਕਿ ਗਊਆਂ ਦੇ ਪੋਸਟਮਾਰਟਮ ਤੋਂ ਜਾਣਕਾਰੀ ਮਿਲੀ ਹੈ ਕਿ ਗਾਂਵਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ। 17 ਗਊਆਂ ਦੀ ਹਾਲਤ ਸਥਿਰ ਹੈ। ਪੋਸਟਮਾਰਮਟ ਤੋਂ ਬਾਅਦ ਗਾਂਵਾਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ ਹੈ। ਕਲੈਕਟਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿਉਂ ਗਾਂਵਾਂ ਨੂੰ ਇਕ ਹੀ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News