ਗੋ ਡੈਡੀ ਨਾਲ ਮਿਲਦੀ-ਜੁਲਦੀ ਵੈੱਬਸਾਈਟ ਬਣਾ ਕੇ ਠੱਗੇ 3 ਕਰੋੜ

Saturday, Jun 29, 2019 - 02:22 AM (IST)

ਗੋ ਡੈਡੀ ਨਾਲ ਮਿਲਦੀ-ਜੁਲਦੀ ਵੈੱਬਸਾਈਟ ਬਣਾ ਕੇ ਠੱਗੇ 3 ਕਰੋੜ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਗੋ ਡੈਡੀ ਨਾਮਕ ਵੈੱਬਸਾਈਟ ਦੇ ਸੀ. ਟੀ.ਗਰੁੱਪ ਨਾਲ ਮਿਲਦੀ-ਜੁਲਦੀ ਫਰਜ਼ੀ ਵੈੱਬਸਾਈਟ ਬਣਾ ਕੇ ਇਕ ਠੱਗ ਨੇ ਇਕ ਵਪਾਰੀ ਕੋਲੋਂ 3 ਕਰੋੜ ਠੱਗ ਲਏ। ਠੱਗ ਨੇ ਆਪਣੇ-ਆਪ ਨੂੰ ਸੀ.ਟੀ. ਗਰੁੱਪ ਫੰਡ ਕੰਸਲਟੈਂਟ ਦੱਸ ਕੇ ਰੁਪਏ ਇਨਵੈਸਟ ਕਰਵਾਏ। ਜਦੋਂ ਸ਼ਿਕਾਇਤਕਰਤਾ ਨੇ ਰੁਪਏ ਮੰਗਣੇ ਸ਼ੁਰੂ ਕੀਤੇ ਤਾਂਉਹ ਟਾਲ-ਮਟੋਲ ਕਰਨ ਲੱਗੇ। ਸ਼ੱਕ ਹੋਣ ’ਤੇ ਜਦੋਂ ਸ਼ਿਕਾਇਤਰਤਾ ਸੰਦੀਪ ਗਰਗ ਨੇ ਜਾਣਕਾਰੀ ਲਈ ਤਾਂ ਉਸਨੂੰ ਪਤਾ ਲੱਗਾ ਕਿ ਉਹ ਠੱਗਿਆ ਹੈ। ਇਸਤੋਂ ਬਾਅਦ ਉਸਨੇ ਇਕੋਨਾਮਿਕ ਇੰਫੈਂਸ ਵਿੰਗ ਵਿਚ ਸ਼ਿਕਾਇਤ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਟੀਮ ਨੇ ਦੋਸ਼ੀ ਪੁਨੀਤ ਮੋਟਵਾਨੀ ਨੂੰ ਗ੍ਰਿਫਤਾਰ ਕਰ ਲਿਆ।


author

Inder Prajapati

Content Editor

Related News