ਬਰਫ਼ ਦੀ ਸਫ਼ੈਦ ਚਾਦਰ ਨਾਲ ਢਕਿਆ ਕੇਦਾਰਨਾਥ ਧਾਮ, ਸਰਦ ਮੌਸਮ ’ਚ ਵੀ ਯਾਤਰਾ ਜਾਰੀ

10/25/2021 10:32:16 AM

ਦੇਹਰਾਦੂਨ (ਵਾਰਤਾ)— ਉੱਤਰਾਖੰਡ ਸਥਿਤ ਭਗਵਾਨ ਸ਼ਿਵ ਦੇ 11ਵੇਂ ਜੋਤਿਰਲਿੰਗ ਬਾਬਾ ਕੇਦਾਰਨਾਥ ਧਾਮ ’ਚ ਸੋਮਵਾਰ ਸਵੇਰ ਤੋਂ ਹੋ ਰਹੀ ਬਰਫ਼ਬਾਰੀ ਨੇ ਸਾਫ਼ ਅਤੇ ਧਵਲ ਚਾਦਰ ਸਰੀਖਾ ਰੂਪ ਲੈ ਲਿਆ ਹੈ। ਬਰਫ਼ਬਾਰੀ ਕਾਰਨ ਹਵਾਈ ਸੇਵਾ ਪ੍ਰਭਾਵਿਤ ਹੋਈ ਹੈ। ਰਾਹਤ ਬਲ ਲਗਾਤਾਰ ਬਰਫ਼ ਹਟਾਉਣ ਦਾ ਕੰਮ ਕਰ ਰਹੇ ਹਨ। ਦੇਵਸਥਾਨਮ ਬੋਰਡ ਦੇ ਬੁਲਾਰੇ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਐਤਵਾਰ ਸ਼ਾਮ ਕੇਦਾਰਨਾਥ ਧਾਮ ’ਚ ਮੀਂਹ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋ ਗਈ। ਇਸ ਨਾਲ ਧਾਮ ’ਤੇ ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਹੈਲੀਪੈਡ ਅਤੇ ਰਸਤੇ ਤੋਂ ਬਰਫ਼ ਹਟਾਈ ਜਾ ਰਹੀ ਹੈ। 

PunjabKesari

ਖ਼ਾਸ ਗੱਲ ਇਹ ਹੈ ਕਿ ਬੇਹੱਦ ਸਰਦ ਮੌਸਮ ਦੇ ਬਾਵਜੂਦ ਚਾਰ ਧਾਮ ਯਾਤਰਾ ਜਾਰੀ ਹੈ। ਗੌੜ ਨੇ ਦੱਸਿਆ ਕਿ ਰਿਸ਼ੀਕੇਸ਼ ਚਾਰਧਾਮ ਬੱਸ ਟਰਮੀਨਲ ਅਤੇ ਹਰਿਦੁਆਰ ਬੱਸ ਅੱਡੇ ਤੋਂ ਤੀਰਥਯਾਤਰੀ ਚਾਰਧਾਮ ਨੂੰ ਲਗਾਤਾਰ ਰਵਾਨਾ ਹੋ ਰਹੇ ਹਨ। ਰਿਸ਼ੀਕੇਸ਼ ਵਿਚ ਵੱਖ-ਵੱਖ ਵਿਭਾਗਾਂ- ਦੇਵਸਥਾਨਮ ਬੋਰਡ ਅਤੇ ਯਾਤਰਾ ਪ੍ਰਸ਼ਾਸਨ ਸੰਗਠਨ ਸਮੇਤ ਪੁਲਸ, ਮੈਡੀਕਲ- ਸਿਹਤ, ਟਰਾਂਸਪੋਰਟ, ਨਗਰ ਨਿਗਮ, ਸੰਯੁਕਤ ਰੋਟੇਸ਼ਨ ਦੇ ਹੈਲਪ ਡੈਸਕ ਯਾਤਰੀਆਂ ਦੀ ਮਦਦ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਦਰੀਨਾਥ ਧਾਮ, ਗੰਗੋਤਰੀ ਅਤੇ ਯਮੁਨੋਤਰੀ ਲਈ ਸੜਕ ਮਾਰਗ ਸੁਚਾਰੂ ਹੈ।


Tanu

Content Editor

Related News