ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼
Monday, Jun 03, 2024 - 04:33 AM (IST)
ਜਲੰਧਰ (ਪੁਨੀਤ)- ਮਹਾਨਗਰ ਜਲੰਧਰ ’ਚ ਰਿਕਾਰਡਤੋੜ ਗਰਮੀ ਕਾਰਨ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਤੱਕ ਪਹੁੰਚ ਗਿਆ, ਜਿਸ ਕਾਰਨ ਲੋਕਾਂ ਦੀ ਹਾਲਤ ਬੇਹਾਲ ਹੁੰਦੀ ਜਾ ਰਹੀ ਹੈ ਤੇ ਕਈ ਲੋਕ ਬੇਹੋਸ਼ ਵੀ ਹੋ ਗਏ ਸਨ। ਉੱਥੇ ਹੀ ਤਾਪਮਾਨ ’ਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪਰ ਮੌਸਮ ’ਚ ਤਬਦੀਲੀ ਦੇ ਬਾਵਜੂਦ ਲੋਕਾਂ ਦੇ ਦਿਲਾਂ ’ਚ ਗਰਮੀ ਦਾ ਡਰ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਘਰਾਂ ’ਚ ਲੁਕੇ ਰਹੇ ਤੇ ਸੜਕਾਂ ’ਤੇ ਸੰਨਾਟਾ ਛਾ ਗਿਆ। ਮਹਾਨਗਰ ਜਲੰਧਰ 'ਚ ਐਤਵਾਰ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਤੇ ਘੱਟੋ-ਘੱਟ ਤਾਪਮਾਨ 25.1 ਡਿਗਰੀ ਦਰਜ ਕੀਤਾ ਗਿਆ।
ਵੱਧ ਤੋਂ ਵੱਧ ਤਾਪਮਾਨ ਪਿਛਲੇ 2 ਹਫ਼ਤਿਆਂ ਦੌਰਾਨ ਸਭ ਤੋਂ ਘੱਟ ਤਾਪਮਾਨ ਦੱਸਿਆ ਜਾ ਰਿਹਾ ਹੈ, ਕਿਉਂਕਿ 29 ਮਈ ਤੋਂ ਤਾਪਮਾਨ ’ਚ 5.1 ਡਿਗਰੀ ਦਾ ਫਰਕ ਦਰਜ ਕੀਤਾ ਗਿਆ ਹੈ। ਬੀਤੇ ਦਿਨ ਆਏ ਹਨੇਰੀ-ਤੂਫ਼ਾਨ ਕਾਰਨ ਤਾਪਮਾਨ ’ਚ ਰਿਕਾਰਡਤੋੜ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ- ਅਣਜਾਣ ਵਿਅਕਤੀ ਨੂੰ ਫ਼ੋਨ ਫੜਾਉਣਾ ਪੈ ਗਿਆ ਮਹਿੰਗਾ, ਖਾਤਾ ਹੋ ਗਿਆ ਖ਼ਾਲੀ, ਤੁਸੀਂ ਵੀ ਹੋ ਜਾਓ ਸਾਵਧਾਨ
ਉੱਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਅਗਲੇ 3 ਦਿਨਾਂ ਲਈ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ, ਜਦਕਿ ਕੁਝ ਸ਼ਹਿਰਾਂ ’ਚ ਓਂਰੇਂਜ ਅਲਰਟ ਰਹੇਗਾ। ਜਲੰਧਰ ਨੂੰ ਯੈਲੋ ਅਲਰਟ ਦੀ ਸ਼੍ਰੇਣੀ ’ਚ ਐਲਾਨ ਕੀਤਾ ਗਿਆ ਹੈ ਤੇ ਇਸ ਦੌਰਾਨ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜਲੰਧਰ ਦੇ ਨੇੜਲੇ ਜ਼ਿਲ੍ਹਿਆਂ ’ਚ ਵੀ ਯੈਲੋ ਅਲਰਟ ਰਹੇਗਾ। ਬਠਿੰਡਾ ਵਾਲੇ ਪਾਸੇ ਦੇ ਜ਼ਿਲਿਆਂ ’ਚ ਓਰੇਂਜ ਅਲਰਟ ਰਹੇਗਾ, ਜਦਕਿ ਜਲੰਧਰ ’ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਵੇਗਾ, ਕਿਉਂਕਿ ਮੌਸਮ ਦਾ ਜ਼ਿਆਦਾ ਅਸਰ ਗੁਆਂਢੀ ਜ਼ਿਲ੍ਹਿਆਂ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਵੋਟਾਂ ਪੈਣ ਕਾਰਨ ਸੜਕਾਂ ’ਤੇ ਘੱਟ ਆਵਾਜਾਈ ਸੀ ਤੇ ਛੁੱਟੀ ਹੋਣ ਕਾਰਨ ਆਵਾਜਾਈ ’ਚ ਕਮੀ ਆਈ ਹੈ। ਟ੍ਰੈਫਿਕ ਦਾ ਮੌਸਮ 'ਤੇ ਸਿੱਧਾ ਅਸਰ ਪੈਂਦਾ ਹੈ। ਇਨ੍ਹਾਂ 2 ਦਿਨਾਂ ’ਚ ਵਾਹਨਾਂ ਦੀ ਗਿਣਤੀ ’ਚ ਭਾਰੀ ਕਮੀ ਆਉਣ ਨਾਲ ਪੰਜਾਬ ਦੇ ਤਾਪਮਾਨ ’ਚ ਕੁਝ ਰਾਹਤ ਮਿਲੀ ਹੈ। ਇਸੇ ਸਿਲਸਿਲੇ ’ਚ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ, ਜਦਕਿ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 49 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ਆਮ ਲੋਕਾਂ ਦੀ ਜੇਬ 'ਤੇ ਵਧਿਆ ਬੋਝ, ਮਹਿੰਗਾ ਹੋਇਆ Amul ਦਾ ਦੁੱਧ
ਉਡੀਕ ਖਤਮ : ਮੀਂਹ ਦਿਵਾਏਗਾ ਵੱਡੀ ਰਾਹਤ
ਭਿਆਨਕ ਗਰਮੀ ਵਿਚਕਾਰ ਹਰ ਕੋਈ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬੱਦਲ ਬਣ ਰਹੇ ਹਨ ਪਰ ਮੀਂਹ ਨਹੀਂ ਪੈ ਰਿਹਾ ਹੈ। ਮਾਹਿਰਾ ਦਾ ਕਹਿਣਾ ਹੈ ਕਿ ਭਾਵੇਂ ਮੀਂਹ ਨਹੀਂ ਪੈ ਰਿਹਾ ਪਰ ਬੱਦਲ ਕੜਕਦੀ ਧੁੱਪ ਤੋਂ ਰਾਹਤ ਦਿੰਦੇ ਹਨ। ਇਸ ਸਿਲਸਿਲੇ ’ਚ ਬਾਰਿਸ਼ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ 'ਚ ਜਲੰਧਰ ’ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਗੁਆਂਢੀ ਰਾਜ ਹਿਮਾਚਲ ਦੇ ਉਪਰਲੇ ਇਲਾਕਿਆਂ ’ਚ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e