ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ

Friday, May 24, 2024 - 06:07 PM (IST)

ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ

ਨਵੀਂ ਦਿੱਲੀ - ਅੱਜ-ਕੱਲ੍ਹ ਲੋਕਾਂ 'ਚ ਰੀਲਾਂ ਬਣਾਉਣ ਦਾ ਬਹੁਤ ਕ੍ਰੇਜ਼ ਹੈ। ਇਹ ਨਸ਼ਾ ਹੁਣ ਲੋਕਾਂ ਦੇ ਸਿਰ 'ਤੇ ਵੀ ਚੜ੍ਹਣ ਲੱਗ ਗਿਆ ਹੈ। ਅੱਜ-ਕੱਲ੍ਹ ਦੇ ਨੌਜਵਾਨ ਜਿੱਥੇ ਵੀ ਜਾਂਦੇ ਹਨ ਬੱਸ ਰੀਲਾਂ ਬਣਾਉਣ ਲੱਗ ਜਾਂਦੇ ਹਨ। ਰੀਲਾਂ ਬਣਾਉਣ ਦੇ ਚੱਕਰ 'ਚ ਕਈ ਲੋਕ ਆਪਣੀਆਂ ਜਾਨਾਂ ਤੱਕ ਗੁਆ ਚੁੱਕੇ ਹਨ। ਅਜਿਹੇ 'ਚ ਸਰਕਾਰ ਨੇ ਹੁਣ ਕੇਦਾਰਨਾਥ ਮੰਦਰ ਕੰਪਲੈਕਸ 'ਚ ਰੀਲ ਬਣਾਉਣ ਵਾਲਿਆਂ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੇਦਾਰਨਾਥ ਮੰਦਿਰ ਕੰਪਲੈਕਸ ਵਿੱਚ ਰੀਲਾਂ ਬਣਾਉਣ ਵਾਲੇ 84 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਚਲਾਨ ਕੱਟੇ ਗਏ ਹਨ, ਜਿਸ ਕਾਰਨ 30,000 ਰੁਪਏ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋ ਗਏ ਹਨ।

ਇਹ ਵੀ ਪੜ੍ਹੋ :     ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਆਸਾਨ, ਇਨ੍ਹਾਂ ਰੂਟਾਂ ਲਈ ਸ਼ੁਰੂ ਹੋਈਆਂ 100 ਇਲੈਕਟ੍ਰਿਕ AC ਬੱਸਾਂ

ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ ਸਰਕਾਰ ਨੇ ਕੇਦਾਰਨਾਥ ਮੰਦਰ ਕੰਪਲੈਕਸ ਤੋਂ 50 ਮੀਟਰ ਦੀ ਦੂਰੀ ਦੇ ਅੰਦਰ ਰੀਲ ਅਤੇ ਫੋਟੋਗ੍ਰਾਫੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਮੰਦਰ ਤੋਂ 50 ਮੀਟਰ ਦੀ ਦੂਰੀ 'ਤੇ ਵੀਡੀਓਗ੍ਰਾਫੀ ਅਤੇ ਸੋਸ਼ਲ ਮੀਡੀਆ 'ਤੇ ਰੀਲੀਜ਼ ਬਣਾਉਣ ਵਾਲੇ 84 ਵਿਅਕਤੀਆਂ ਅਤੇ ਤਿਰਕਸ਼ਾ ਖੇਤਰ 'ਚ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 59 ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਕਾਰਨ ਪੁਲਸ ਨੇ ਕਰੀਬ 30 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਹੈ।

ਇਹ ਵੀ ਪੜ੍ਹੋ :     200 ਮੀਟਿੰਗਾਂ ਕਰਨ ਦੇ ਜਸ਼ਨ 'ਚ ਤੇਜਸਵੀ-ਮੁਕੇਸ਼ ਸਾਹਨੀ ਨੇ ਹੈਲੀਕਾਪਟਰ 'ਚ ਕੱਟਿਆ ਕੇਕ, ਦਿੱਤਾ ਇਹ ਬਿਆਨ

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੱਡੀ ਗਿਣਤੀ 'ਚ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਆ ਰਹੇ ਹਨ। ਹਾਲਾਂਕਿ ਮੰਦਰ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਚਾਰ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਮੰਦਰ ਦੇ ਚੌਗਿਰਦੇ 'ਚ ਰੀਲਾਂ ਬਣਾਉਣ 'ਤੇ ਪਾਬੰਦੀ ਦੇ ਬਾਵਜੂਦ ਕਈ ਸ਼ਰਧਾਲੂ ਮੰਦਰ ਦੇ ਸਾਹਮਣੇ ਰੀਲਾਂ ਬਣਾਉਂਦੇ ਫੜੇ ਗਏ, ਜਿਸ ਕਾਰਨ ਪੁਲਸ ਨੇ ਉਨ੍ਹਾਂ ਦੇ ਚਲਾਨ ਕੱਟੇ। ਪੁਲਸ ਵੱਲੋਂ ਇਹ ਕਾਰਵਾਈ ਮੰਦਰ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਹੁੜਦੰਗ ਮਚਾਉਣ ਅਤੇ ਹੰਗਾਮਾ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਕੀਤੀ ਗਈ ਹੈ।

ਪੁਲਸ ਅਤੇ ਮੰਦਿਰ ਕਮੇਟੀ ਦੇ ਕਰਮਚਾਰੀ ਲਗਾਤਾਰ ਮੰਦਿਰ ਦੇ ਚੌਗਿਰਦੇ ਵਿੱਚ ਗੇੜੇ ਮਾਰ ਰਹੇ ਹਨ। ਇਸ ਤੋਂ ਇਲਾਵਾ ਕੇਦਾਰਨਾਥ 'ਚ ਪੁਲਸ ਵਲੋਂ ਨਸ਼ੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕਾਰਵਾਈ ਬਾਰੇ ਰੁਦਰਪ੍ਰਯਾਗ ਦੇ ਐਸਪੀ ਡਾਕਟਰ ਵਿਸ਼ਾਖਾ ਭਦਾਨੇ ਨੇ ਦੱਸਿਆ ਕਿ ਪੁਲਸ ਨੇ ਇਹ ਕਾਰਵਾਈ ਕੁੱਲ 143 ਲੋਕਾਂ ਦੇ ਖਿਲਾਫ ਕੀਤੀ ਹੈ ਜੋ ਕਿ ਰੀਲਾਂ ਬਣਾ ਰਹੇ ਸਨ ਅਤੇ ਨਸ਼ਾ ਲੈ ਰਹੇ ਸਨ। ਉਨ੍ਹਾਂ ਨੇ ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਨੂੰ ਧਾਮ ਦੀ ਸ਼ਾਨ ਅਤੇ ਮਰਿਆਦਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :    Microsoft ਦੇ CEO ਸੱਤਿਆ ਨਡੇਲਾ ਅਤੇ LinkedIn 'ਤੇ ਸਰਕਾਰ ਨੇ ਲਗਾਇਆ ਭਾਰੀ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News