ਚਾਰਧਾਮਾਂ ''ਚ ਹੁਣ ਤੱਕ 52 ਸ਼ਰਧਾਲੂਆਂ ਦੀ ਹੋਈ ਮੌਤ, ਕੇਦਾਰਨਾਥ ''ਚ ਗਈਆਂ ਸਭ ਤੋਂ ਵੱਧ ਜਾਨਾਂ
Friday, May 24, 2024 - 04:07 PM (IST)
ਦੇਹਰਾਦੂਨ (ਵਾਰਤਾ)- ਉੱਤਰਾਖੰਡ 'ਚ 10 ਮਈ ਤੋਂ ਸ਼ੁਰੂ ਹੋਈ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ 12 ਮਈ ਤੋਂ ਸ਼ੁਰੂ ਹੋਈ ਬਦਰੀਨਾਥ ਦੀ ਯਾਤਰਾ ਲਈ ਆਏ ਤੀਰਥ ਯਾਤਰੀਆਂ 'ਚੋਂ 52 ਸ਼ਰਧਾਲੂਆਂ ਦੀਆਂ ਵੱਖ-ਵੱਖ ਕਾਰਨਾਂ ਕਰ ਕੇ ਮੌਤ ਹੋ ਗਈ। ਇਹ ਜਾਣਕਾਰੀ ਮੁੱਖ ਮੰਤਰੀ ਸਕੱਤਰ ਅਤੇ ਗੜ੍ਹਵਾਲ ਮੰਡਲ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਸ਼ੁੱਕਰਵਾਰ ਨੂੰ ਦਿੱਤੀ। ਸ਼੍ਰੀ ਪਾਂਡੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਪਹਿਲਾਂ ਹੀ ਸਿਹਤ ਸੰਬੰਧੀ ਐੱਸ.ਓ.ਪੀ. 14 ਭਾਸ਼ਾਵਾਂ 'ਚ ਜਾਰੀ ਕੀਤੀ ਜਾ ਚੁੱਕੀ ਹੈ। ਡਿਸ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਆਪਣੇ ਨਾਗਰਿਕਾਂ ਨੂੰ ਜਾਣੂ ਕਰਵਾਉਣ ਲਈ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਚਾਰ ਧਾਮ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਅੱਜ ਤੱਕ ਗੰਗੋਤਰੀ 'ਚ 3, ਯਮੁਨੋਤਰੀ 'ਚ 12, ਬਦਰੀਨਾਥ 'ਚ 14 ਅਤੇ ਕੇਦਾਰਨਾਥ 'ਚ 23 ਸ਼ਰਧਾਲੂਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮ੍ਰਿਤਕਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਨਾਲ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰਧਾਮ ਯਾਤਰਾ ਮਾਰਗ 'ਤੇ ਮੈਡੀਕਲ ਜਾਂਚ ਕੇਂਦਰ ਸਥਾਪਤ ਹਨ। ਮੈਡੀਕਲ ਜਾਂਚ ਕੇਂਦਰਾਂ 'ਚ ਕਈ ਵਾਰ ਸ਼ਰਧਾਲੂ ਆਪਣੀ ਸਿਹਤ ਸੰਬੰਧੀ ਇਤਿਹਾਸ ਨੂੰ ਲੁਕਾ ਲੈਂਦੇ ਹਨ। ਇਸ ਨਾਲ ਖ਼ੁਦ ਸ਼ਰਧਾਲੂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਵੱਧ ਉਮਰ ਦੇ ਸ਼ਰਧਾਲੂ ਮਨ੍ਹਾ ਕਰਨ ਤੋਂ ਬਾਅਦ ਵੀ ਯਾਤਰਾ 'ਤੇ ਚਲੇ ਜਾਂਦੇ ਹਨ, ਉਨ੍ਹਾਂ ਤੋਂ ਇਹ ਮੈਨੀਫੈਸਟੋ ਭਰਾਇਆ ਜਾ ਰਿਹਾ ਹੈ, ਜਿਸ 'ਚ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਹੋਣ 'ਤੇ ਸਾਰੀ ਜ਼ਿੰਮੇਵਾਰੀ ਪੀੜਤ ਦੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8