44 ਡਿਗਰੀ ਤਕ ਪੁੱਜਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Tuesday, Jun 11, 2024 - 06:25 PM (IST)

44 ਡਿਗਰੀ ਤਕ ਪੁੱਜਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵਾਂਸ਼ਹਿਰ (ਮਨੋਰੰਜਨ) : ਅੱਤ ਦੀ ਗਰਮੀ ਦਾ ਪ੍ਰਕੋਪ ਇਕ ਵਾਰ ਫਿਰ ਤੋ ਸ਼ੁਰੂ ਹੋ ਗਿਆ ਹੈ। ਲਗਾਤਾਰ ਤੀਸਰੇ ਦਿਨ ਜ਼ਿਆਦਾਤਰ ਤਾਪਮਾਨ 2.2 ਡਿਗਰੀ ਵੱਧ ਕੇ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਿਕਾਰਡ ਕੀਤਾ ਗਿਆ ਹੈ। ਉਧਰ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਹੀਟੇ ਵੇਵ ਦਾ ਯੈਲੋ ਅਲਰਜ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਵਿਚ ਅਗਲੇ 96 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ । ਇਸ ਨਾਲ ਜ਼ਿਆਦਾਤਰ ਤਾਪਮਾਨ ਵਿਚ ਦੋ ਤੋ ਦਿੰਨ ਡਿਗਰੀ ਸੈਲਸੀਅਸ ਦੀ ਵਾਧਾ ਹੋਣ ਦੇ ਆਸਾਰ ਹਨ। ਪਾਰਾ 46 ਡਿਗਰੀ ਤੱਕ ਪਹੁੰਚ ਸਕਦਾ ਹੈ। 

ਇਸ ਤੋਂ ਪਹਿਲਾ ਸਵੇਰੇ 9 ਵਜੇ ਤੋਂ ਬਾਅਦ ਸੂਰਜ ਦੀਆਂ ਤੇਜ਼ ਕਿਰਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਉਮਸ ਭਰੀ ਗਰਮੀ ਅਲਗ ਤੋਂ ਪਸੀਨਾ ਛੁਡਾ ਰਹੀ ਹੈ। ਸ਼ਾਮ ਹੋਣ ਦੇ ਬਾਅਦ ਹਵਾਵਾਂ ਚੱਲਣ ਨਾਲ ਥੋੜਾ ਰਾਹਤ ਮਹਿਸੂਸ ਹੋਈ ਪਰ ਉਸ ਵਿਚ ਗਰਮਾਹਟ ਰਹੀ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਗਰਮੀ ਦਾ ਪ੍ਰਕੋਪ ਹੋਰ ਤੇਜ ਹੋਵੇਗਾ। ਗਰਮੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਲੂ ਵੀ ਚੱਲੇਗੀ। ਇਸ ਲਈ ਲੋਕਾਂ ਨੂੰ ਤੇਜ਼ ਧੁੱਪ ਤੋਂ ਬੱਚਣ ਲਈ ਅਲਰਟ ਰਹਿਣਾ ਹੋਵੇਗਾ ਅਤੇ ਉਸਦੇ ਲਈ ਅਪਣੇ ਪੱਧਰ ’ਤੇ ਹੀ ਬੰਦੋਬਾਸਤ ਕਰਨੇ ਚਾਹੀਦੇ ਹਨ।

ਹੀਟ ਸਟ੍ਰੋਕ ਤੋਂ ਬੱਚਣ ਲਈ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦਾ ਕਰੋ ਸੇਵਨ

ਐੱਮ. ਡੀ. ਮੈਡੀਸਨ ਡਾ. ਗੁਰਪਾਲ ਕਟਾਰੀਆ ਨੇ ਕਿਹਾ ਕਿ ਹੀਟ ਸਟ੍ਰੋਕ ਤੋਂ ਬੱਚਣ ਲਈ ਖਾਸ ਕਰ ਕੇ ਦੁਪਿਹਰ 12 ਤੋਂ ਪੰਜ ਵਜੇ ਤੱਕ ਘਰੋ ਘੱਟ ਹੀ ਬਾਹਰ ਨਿਕਲੋ। ਉਲਟੀ ਦਸਤ ਦੀ ਸਮੱਸਿਆ ਤੋਂ ਬੱਚਣ ਲਈ ਲੋਕਾਂ ਨੂੰ ਨਿੰਬੂ ਪਾਣੀ ਅਤੇ ਗੁਲੂਕੋਜ ਪਾ ਕੇ ਪਾਣੀ ਪੀਣਾ ਚਾਹੀਦਾ। ਬੱਚਿਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਘਰ ਹੀ ਰੱਖੋ ਅਤੇ ਖਾਣੇ ਵਿਚ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਵਾਓ। 


author

Gurminder Singh

Content Editor

Related News