ਗਰਮੀ ਕਢਾਏਗੀ ਹੋਰ ਵਟ, ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
Monday, Jun 10, 2024 - 11:27 AM (IST)
ਜਲੰਧਰ (ਪੁਨੀਤ)- ਮੀਂਹ ਪੈਣ ਤੋਂ ਬਾਅਦ ਮੌਸਮ ’ਚ ਹੋਏ ਬਦਲਾਅ ਕਾਰਨ ਗਰਮੀ ਤੋਂ ਰਾਹਤ ਮਿਲਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਹੁਣ ਖ਼ਤਮ ਹੋ ਚੁੱਕਾ ਹੈ। ਗਰਮੀ ਨੇ ਫਿਰ ਤੋਂ ਦਸਤਕ ਦੇ ਦਿੱਤੀ ਹੈ, ਜਿਸ ਨਾਲ ਤਾਪਮਾਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਕ੍ਰਮ ’ਚ ਆਉਣ ਵਾਲੇ 2-3 ਦਿਨਾਂ ’ਚ ਭਿਆਨਕ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ। ਇਸ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਅੱਜ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਕੋਲ ਪਹੁੰਚ ਗਿਆ, ਜਿਸ ਕਾਰਨ ਗਰਮੀ ਦਾ ਅਸਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਮੌਸਮ ਮਾਹਿਰਾਂ ਮੁਤਾਬਕ ਐਤਵਾਰ ਵਧੇਰੇ ਬਾਜ਼ਾਰ ਵੀ ਬੰਦ ਹੁੰਦੇ ਹਨ, ਜਿਸ ਕਾਰਨ ਹੀਟ ਘੱਟ ਰਹਿੰਦੀ ਹੈ। ਸੋਮਵਾਰ ਤੋਂ ਵਰਕਿੰਗ ਡੇਅ ਵੀ ਸ਼ੁਰੂ ਹੋ ਜਾਣਗੇ, ਜਿਸ ਕਾਰਨ ਗਰਮੀ ਦਾ ਪ੍ਰਭਾਵ ਵਧੇਗਾ। ਉਥੇ, ਬੱਦਲ ਬਣਨ ਨਾਲ ਜੋ ਰਾਹਤ ਮਿਲੀ ਸੀ ਉਹ ਵੀ ਖ਼ਤਮ ਹੋ ਜਾਵੇਗੀ, ਕਿਉਂਕਿ ਅਗਲੇ ਕੁਝ ਦਿਨਾਂ ਤਕ ਆਸਮਾਨ ਸਾਫ਼ ਰਹੇਗਾ, ਜਿਸ ਨਾਲ ਧੁੱਪ ਦਾ ਸਿੱਧਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਮੌਸਮ ਸਬੰਧਤ ਜੋ ਸੰਭਾਵਨਾ ਬਣ ਰਹੀ ਹੈ ਉਸ ਮੁਤਾਬਕ ਮਹਾਨਗਰ ਜਲੰਧਰ ’ਚ 2 ਦਿਨਾਂ ’ਚ ਵੱਧ ਤਾਪਮਾਨ 44 ਡਿਗਰੀ ਤਕ ਪਹੁੰਚ ਜਾਵੇਗਾ, ਜਦਕਿ ਘੱਟੋ-ਘੱਟ ਤਾਪਮਾਨ ਵੀ 27-28 ਡਿਗਰੀ ਦੇ ਪਾਰ ਪਹੁੰਚਣ ਵਾਲਾ ਹੈ। ਇਸ ਕਾਰਨ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ-ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ 'ਚ ਜਗ੍ਹਾ ਮਿਲਣ ਤੋਂ ਬਾਅਦ ਮਾਂ ਦਾ ਬਿਆਨ ਆਇਆ ਸਾਹਮਣੇ
ਬੀਤੇ ਰੋਜ਼ ਦੇ ਮੁਕਾਬਲੇ ਐਤਵਾਰ ਦੇ ਘੱਟੋ-ਘੱਟ ਤਾਪਮਾਨ ’ਚ ਸਿਰਫ਼ 0.8 ਡਿਗਰੀ ਦਾ ਵਾਧਾ ਦਰਜ ਹੋਇਆ, ਜੋਕਿ ਮਾਮੂਲੀ ਸਮਝਿਆ ਜਾਂਦਾ ਹੈ। ਉਥੇ ਘੱਟੋਂ-ਘੱਟ ਅੱਜ 25 ਡਿਗਰੀ ਦੇ ਕਰੀਬ ਰਿਕਾਰਡ ਹੋਇਆ ਹੈ। ਇਸੇ ਕ੍ਰਮ ’ਚ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਭਾਰੀ ਉਛਾਲ ਵੇਖਣ ਨੂੰ ਮਿਲੇਗਾ, 10 ਜੂਨ ਨੂੰ ਵਧੇਰੇ ਤਾਪਮਾਨ 40 ਡਿਗਰੀ ਨੂੰ ਪਾਰ ਕਰਦੇ ਹੋਏ 41 ਦੇ ਲਗਭਗ ਪਹੁੰਚ ਜਾਏਗਾ। ਅਗਲੇ ਕੁਝ ਦਿਨਾਂ ਦੇ ਬਾਰੇ ’ਚ ਸੰਭਾਵਿਤ ਜੋ ਜਾਣਕਾਰੀ ਜੁਟਾਈ ਗਈ, ਉਸ ਮੁਤਾਬਕ 11 ਜੂਨ ਨੂੰ ਘੱਟੋਂ-ਘੱਟ ਤਾਪਮਾਨ 28 ਡਿਗਰੀ ਜਦੋਂ ਵਧੇਰੇ 43 ਡਿਗਰੀ ਹੋਵੇਗਾ। ਇਸੇ ਤਰ੍ਹਾਂ 12-13 ਜੂਨ ਨੂੰ ਘੱਟੋਂ ਘੱਟ ਤਾਪਮਾਨ ’ਚ ਕੋਈ ਵਾਧਾ ਨਹੀਂ ਹੋਵੇਗਾ ਜਦਕਿ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ’ਤੇ ਪਹੁੰਚ ਸਕਦਾ ਹੈ। ਗਰਮੀ ਦੇ ਪ੍ਰਭਾਵ ਤੋਂ ਬਚ ਕੇ ਰਹਿਣ ਦੀ ਲੋੜ ਹੈ, ਕਿਉਂਕਿ ਗਰਮੀ ਦੇ ਵਧਦੇ ਪ੍ਰਭਾਵ ’ਚ ਕਈ ਤਰ੍ਹਾਂ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਕ੍ਰਮ ’ਚ ਸ਼ਹਿਰ ਦੀ ਵਧੇਰੇ ਸੜਕਾਂ ਖ਼ਾਲੀ ਵੇਖਣ ਨੂੰ ਮਿਲੀਆਂ। ਸ਼ਾਮ 7 ਵਜੇ ਤਕ ਰੁਟੀਨ ਮੁਤਾਬਕ ਆਉਣ ਵਾਲੇ 20 ਫ਼ੀਸਦੀ ਨੇੜੇ ਨਜ਼ਰ ਆ ਰਿਹਾ ਸੀ। ਚੌਪਾਟੀ ਆਦਿ ’ਚ ਵਧੇਰੇ ਲੋਕ ਵੇਖਣ ਨੂੰ ਨਹੀਂ ਮਿਲੇ। ਹੁਣ ਤਾਪਮਾਨ ਵਧਣ ਨਾਲ ਉਲਟ ਪ੍ਰਭਾਵ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ- ਬੀਬੀ ਹਰਸਿਮਰਤ ਕੌਰ ਬਾਦਲ ਨੇ ਰੱਖੀ ਅਕਾਲੀ ਦਲ ਦੀ ਲਾਜ, ਚੌਥੀ ਵਾਰੀ ਵੀ ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ
ਤਾਪਮਾਨ ਵਧਣ ਨਾਲ ਏ. ਸੀ. ਰਾਹੀਂ ਬਿਜਲੀ ਖ਼ਪਤ ਵਧੇਗੀ
ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਏ. ਸੀ. ਨੂੰ ਬਹੁਤ ਘੱਟ (20 ਡਿਗਰੀ) ਦੇ ਆਲੇ-ਦੁਆਲੇ ਚਲਾਉਂਦੇ ਹਨ, ਜਦਕਿ ਕਈ ਲੋਕ 26 ਡਿਗਰੀ ’ਤੇ ਏ. ਸੀ. ਦੀ ਵਰਤੋਂ ਕਰਦੇ ਵੇਖੇ ਜਾਂਦੇ ਹਨ। ਆਮ ਤੌਰ ’ਤੇ 24-26 ’ਤੇ ਏ. ਸੀ. ਚਲਾਉਣ ਨਾਲ ਗਰਮੀ ਦਾ ਅਸਰ ਖ਼ਤਮ ਹੋ ਜਾਂਦਾ ਹੈ ਅਤੇ ਮੌਸਮ ਨਾਰਮਲ ਹੋ ਜਾਂਦਾ ਹੈ। ਸਾਡੀ ਬਾਡੀ ਨੂੰ 26 ਡਿਗਰੀ ਦੇ ਤਾਪਮਾਨ ’ਚ ਸੁਖਦ ਅਹਿਸਾਸ ਹੋਣ ਲੱਗਦਾ ਹੈ ਅਤੇ ਗਰਮੀ ਨਹੀਂ ਲੱਗਦੀ। ਇਹੀ ਕਾਰਨ ਹੈ ਕਿ ਏ. ਸੀ. ’ਚ 26 ਡਿਗਰੀ ਅਤੇ ਉਸ ਤੋਂ ਉਪਰ ਦਾ ਤਾਪਮਾਨ ਅਨੁਕੂਲ ਸਿਸਟਮ (ਥਰਮੋਸਟੇਟ) ਲਾਇਆ ਗਿਆ ਹੈ। ਹੁਣ ਘੱਟੋਂ-ਘੱਟ 28 ਡਿਗਰੀ ਅਤੇ ਇਸ ਤੋਂ ਉਪਰ ਜਾਣ ਦੀ ਸੰਭਾਵਨਾ ਦੱਸੀ ਗਈ ਹੈ, ਜਿਸ ਨਾਲ ਏ. ਸੀ. ਦੀ ਖ਼ਪਤ ਵਧਣ ਲੱਗੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਆਮ ਤੌਰ ’ਤੇ ਰਾਤ ਨੂੰ ਤਾਪਮਾਨ ਘੱਟ ਹੋਣ ’ਤੇ ਚੱਲਦੇ 24 ਤੋਂ 26 ’ਚ ਏ. ਸੀ. ਚਲਾਉਣ ਨਾਲ ਬਿਜਲੀ ਦੀ ਖ਼ਪਤ ’ਚ ਕਮੀ ਆਉਂਦੀ ਹੈ। ਹੁਣ ਘੱਟੋਂ-ਘੱਟ ਤਾਪਮਾਨ ਵਧੇਗਾ, ਜਿਸ ਕਾਰਨ ਏ. ਸੀ. ਦੇਰੀ ਨਾਲ ਟ੍ਰਿਪ ਹੋਵੇਗਾ, ਉਥੇ ਲੋਕਾਂ ਨੂੰ ਏ. ਸੀ. ਘੱਟ ਡਿਗਰੀ ’ਤੇ ਚਲਾਉਣਾ ਹੋਵੇਗਾ। ਇਸ ’ਚ ਏ. ਸੀ. ਰਾਹੀਂ ਹੋਣ ਵਾਲੇ ਬਿਜਲੀ ਦੀ ਖ਼ਪਤ ’ਚ ਵਾਧਾ ਵੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਪੰਜਾਬ ਪੁਲਸ ਲਈ ਦਫ਼ਤਰਾਂ 'ਚ ਬੈਠਣ ਸਬੰਧੀ ਜਾਰੀ ਕੀਤੇ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।