ਓਡੀਸ਼ਾ: ਵਿਸ਼ਾਲ ਸਮੁੰਦਰੀ ਲਹਿਰਾਂ ’ਚ ਸਮਾ ਗਿਆ ਸਦੀਆਂ ਪੁਰਾਣਾ ਮੰਦਰ

Tuesday, Aug 03, 2021 - 04:46 PM (IST)

ਕੇਂਦਰਪਾੜਾ— ਕੇਂਦਰਪਾੜਾ ਦੀ ਤੱਟ ਰੇਖਾ ਨੂੰ ਦਹਾਕਿਆਂ ਤੋਂ ਅੱਡ-ਅੱਡ ਕਰਦੇ, ਇਕ ਤੋਂ ਬਾਅਦ ਇਕ ਪਿੰਡ ਨੂੰ ਨਿਗਲ ਰਹੇ ਡਰਾਉਣੇ ਸਮੁੰਦਰ ਨੇ ਹਾਲ ’ਚ ਹੀ ਸਦੀਆਂ ਪੁਰਾਣੇ ਪੰਚੂਵਰਾਹੀ ਮੰਦਰ ਨੂੰ ਤਬਾਹ ਕਰ ਦਿੱਤਾ ਹੈ। ਇਸ ਘਟਨਾ ਨਾਲ ਸਥਾਨਕ ਲੋਕਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ, ਜੋ ਕਿ ਕੁਦਰਤੀ ਆਫ਼ਤ ਤੋਂ ਰਾਹਤ ਪਾਉਣ ਲਈ ਇੱਥੇ ਪ੍ਰਾਰਥਨਾ ਕਰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ 2018 ਵਿਚ ਸਮੁੰਦਰੀ ਤੱਟ ਤੋਂ ਕਰੀਬ 10 ਕਿਲੋਮੀਟਰ ਦੂਰ ਸਥਿਤ ਬਾਗਪਤੀਆ ਵਿਚ ਮੁੜ ਵਸੇਬਾ ਕਾਲੋਨੀ ਵਿਚ ਕਰੀਬ 571 ਸੰਵੇਦਨਸ਼ੀਲ ਪਰਿਵਾਰਾਂ ਨੂੰ ਮੁੜ ਵਸਾਇਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ ਦੇ ਕਟਾਅ ਨਾਲ ਬੇਘਰ ਹੋਏ ਲੋਕਾਂ ਲਈ ਇਹ ਸੂਬੇ ਵਿਚ ਇਸ ਤਰ੍ਹਾਂ ਦਾ ਪਹਿਲਾ ਮੁੜ ਵਸੇਬਾ ਅਤੇ ਮੁੜ ਵਸੇਬੇ ਦੀ ਪਹਿਲ ਸੀ। ਸਮੁੰਦਰ ਦੀ ਜੱਦ ’ਚ ਆਏ ਜ਼ਿਆਦਾਤਰ ਹਿੱਸੇ ਦੇ ਬਾਵਜੂਦ ਗ੍ਰਹਿ ਨਗਰ ਤੋਂ ਦੂਰ ਹੋਣ ਮਗਰੋਂ ਵੀ ਇਸ ਦੇ ਕੁਝ ਵਾਸੀ ਸਮੇਂ-ਸਮੇਂ ’ਤੇ ਸਾਤਭਾਯਾ ਪਿੰਡ ਆ ਕੇ ਪੰਚੂਵਰਹੀ ਮੰਦਰ ਵਿਚ ਦਰਸ਼ਨ ਕਰਦੇ ਸਨ, ਜਿਸ ਦੇ ਅੰਦਰ ਦੀਆਂ ਭਗਵਾਨ ਦੀਆਂ ਮੂਰਤੀਆਂ ਵੀ ਮੁੜ ਵਸੇਬੇ ਕਾਲੋਨੀ ਵਿਚ ਰੱਖ ਦਿੱਤੀਆਂ ਗਈਆਂ ਸਨ। 

ਸ਼ਰਧਾਲੂਆਂ ਨੇ ਦੁੱਖ ਜਤਾਇਆ ਕਿ ਇਸ ਮੰਦਰ ਦੇ ਨਸ਼ਟ ਹੋ ਜਾਣ ਮਗਰੋਂ ਸਾਡੀ ਆਖ਼ਰੀ ਉਮੀਦ ਵੀ ਚਲੀ ਗਈ ਕਿ ਸਮੁੰਦਰ ਆਪਣਾ ਕਹਿਰ ਖ਼ਤਮ ਕਰ ਦੇਵੇਗਾ। ਜ਼ਿਲ੍ਹੇ ’ਚ ਰਾਜਨਗਰ ਤਹਿਸੀਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਤਭਾਯਾ ਅਤੇ ਕੰਹੁਪੁਰ  ਪਿੰਡਾਂ ਦੇ ਲੋਕ ਹੋਰ ਥਾਵਾਂ ਦੀ ਤੁਲਨਾ ਵਿਚ ਸੁਰੱਖਿਅਤ ਸਥਾਨ ’ਤੇ ਜਾਣਾ ਚਾਹੁੰਦੇ ਸਨ, ਜਿੱਥੋਂ ਦੇ ਕੁਝ ਲੋਕ ਨਵੇਂ ਇਲਾਕੇ ਵਿਚ ਨਹੀਂ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ, ਬਾਗਪਤੀਆ ਵਿਚ ਮੁੜ ਵਸੇਬਾ ਕਾਲੋਨੀ ਵਸਾਈ ਗਈ।


Tanu

Content Editor

Related News