ਹਸਪਤਾਲਾਂ ਦੇ ਕੰਮ ਨਾਲ ਕੇਂਦਰੀ ਟੀਮਾਂ ਅਸਤੁੰਸ਼ਟ

04/29/2020 8:34:41 PM

ਨਵੀਂ ਦਿੱਲੀ (ਪ.ਸ.)- ਸੂਬਿਆਂ 'ਚ ਕੋਰੋਨਾ ਦੇ ਜ਼ਿਆਦਾਤਰ ਮਾਮਲਿਆਂ ਵਾਲੇ ਜ਼ਿਲਿਆਂ ਵਿਚ ਤਿਆਰੀਆਂ ਦਾ ਜਾਇਜ਼ਾ ਲੈਣ ਵਾਲੀਆਂ ਕੇਂਦਰੀ ਟੀਮਾਂ ਮੁਤਾਬਕ ਹਸਪਤਾਲਾਂ ਵਿਚ ਇਨਫੈਕਸ਼ਨ 'ਤੇ ਕੰਟਰੋਲ ਦੇ ਉਪਾਅ ਉਚਿਤ ਢੰਗ ਨਾਲ ਲਾਗੂ ਨਹੀਂ ਕੀਤੇ ਜਾ ਰਹੇ ਹਨ, ਜਿਸ ਨਾਲ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਟੀਮਾਂ ਨੇ ਦੇਖਿਆ ਕਿ ਨਮੂਨੇ ਲਏ ਜਾਣ ਦੌਰਾਨ ਅਤੇ ਇਨਫੈਕਟਿਡ ਵਿਅਕਤੀ ਦੇ ਇਲਾਜ ਵਿਚ ਇਨਫੈਕਸ਼ਨ ਰੋਕਥਾਮ ਦੇ ਉਪਾਅ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਟੀਮਾਂ ਨੇ ਸਿਫਾਰਿਸ਼ਾਂ ਕੀਤੀਆਂ ਹਨ ਕਿ ਇਨਫੈਕਸ਼ਨ ਕੰਟਰੋਲ ਹਿਦਾਇਤਾਂ ਦਾ ਹਸਪਤਾਲਾਂ ਵਿਚ ਸਖ਼ਤੀ ਨਾਲ ਪਾਲਨ ਕੀਤਾ ਜਾਣਾ ਚਾਹੀਦਾ ਹੈ। ਪੂਰੇ ਦੇਸ਼ ਵਿਚ ਡਾਕਟਰਾਂ ਅਤੇ ਨਰਸਾਂ ਸਣੇ ਹਰੇਕ ਸਿਹਤ ਮੁਲਾਜ਼ਮ ਕੋਵਿਡ-19 ਨਾਲ ਇਨਫੈਕਟਿਡ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਸੂਬਿਆਂ ਦੇ ਸਿਹਤ ਵਿਭਾਗਾਂ ਦੀ ਸਹਾਇਤਾ ਅਤੇ ਸਮੀਖਿਆ ਲਈ 6 ਉੱਚ ਪੱਧਰੀ ਟੀਮਾਂ ਦਾ ਗਠਨ ਕੀਤਾ ਸੀ। ਇਨ੍ਹਾਂ ਟੀਮਾਂ ਨੇ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਣਾ ਅਤੇ ਤਾਮਿਲਨਾਡੂ ਦਾ ਦੌਰਾ ਕੀਤਾ। ਇਨ੍ਹਾਂ ਟੀਮਾਂ ਨੇ ਅਪ੍ਰੈਲ ਦੇ ਦੂਜੇ ਅਤੇ ਤੀਜੇ ਹਫਤੇ ਵਿਚ ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ।


Sunny Mehra

Content Editor

Related News