ਕੇਂਦਰ ਨੂੰ ਬਾਰਾਮੂਲਾ ਲੋਕ ਸਭਾ ਖੇਤਰ ''ਚ ਵੱਧ ਵੋਟਿੰਗ ਦਾ ਸਿਹਰਾ ਨਹੀਂ ਲੈਣਾ ਚਾਹੀਦਾ : ਉਮਰ ਅਬਦੁੱਲਾ

05/22/2024 6:15:46 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰਾਮੂਲਾ ਲੋਕ ਸਭਾ ਖੇਤਰ 'ਚ ਭਾਰੀ ਵੋਟਿੰਗ ਦਾ ਸਿਹਰਾ ਨਹੀਂ ਲੈਣਾ ਚਾਹੀਦਾ। ਸ਼੍ਰੀ ਉਮਰ ਬਾਰਾਮੂਲਾ ਲੋਕ ਸਭਾ ਚੋਣ ਖੇਤਰ 'ਚ ਵੱਧ ਵੋਟ ਫ਼ੀਸਦੀ ਦੇ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਦੀ ਪ੍ਰਤੀਕਿਰਿਆ ਦੇ ਰਹੇ ਸਨ। ਬਾਰਾਮੂਲਾ 'ਚ ਲੋਕ ਸਭਾ ਚੋਣਾਂ ਲਈ 20 ਮਈ ਨੂੰ ਵੋਟਿੰਗ ਹੋਈ ਸੀ। ਨੇਕਾਂ ਉੱਪ ਪ੍ਰਧਾਨ ਨੇ ਕਿਹਾ,''ਲੋਕਾਂ ਨੇ ਸਾਹਸ ਦਿਖਾਇਆ ਅਤੇ ਵੱਡੀ ਗਿਣਤੀ 'ਚ ਬਾਹਰ ਆਏ ਅਤੇ ਵੋਟਿੰਗ ਦੇ ਆਪਣੇ ਅਧਿਕਾਰ ਦਾ ਪ੍ਰਯੋਗ ਕੀਤਾ।'' ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰਾਮੂਲਾ ਲੋਕ ਸਭਾ ਖੇਤਰ 'ਚ ਭਾਰੀ ਵੋਟਿੰਗ ਦਾ ਸਿਹਰਾ ਨਹੀਂ ਲੈਣਾ ਚਾਹੀਦਾ। 

ਉਮਰ ਨੇ ਪੁੱਛਿਆ,''ਜੇਕਰ ਕੇਂਦਰ ਇਸ ਨੂੰ ਧਾਰਾ 370 ਨਾਲ ਜੋੜਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਕਿ 1990 ਤੋਂ ਪਹਿਲੇ ਜੋ ਚੋਣਾਂ ਹੁੰਦੀਆਂ ਸਨ, ਉਨ੍ਹਾਂ 'ਚ ਅੱਜ ਦੀ ਤੁਲਨਾ 'ਚ ਬਿਹਤਰ ਵੋਟਿੰਗ ਹੋਣੀ ਸੀ।'' ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਜੰਮੂ ਕਸ਼ਮੀਰ 'ਚ ਮੌਜੂਦਾ ਸਰਕਾਰ 'ਬੇਤਾਜ ਬਾਦਸ਼ਾਹ' ਦੀ ਤਰ੍ਹਾਂ ਹੈ। ਉਨ੍ਹਾਂ ਦੋਸ਼ ਲਗਾਇਆ ਕਿਸੇ ਨੇ ਵੀ ਜੰਮੂ ਕਸ਼ਮੀਰ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਪ੍ਰਵੇਸ਼ ਕਰਨ ਦੀ ਹਿੰਮਤ ਨਹੀਂ ਕੀਤੀ ਹੈ ਅਤੇ ਜੇਕਰ ਕੋਈ ਆਪਣੀ ਸ਼ਿਕਾਇਤ ਦੇ ਨਿਪਟਾਰੇ ਲਈ ਪ੍ਰਵੇਸ਼ ਕਰਨ 'ਚ ਸਫ਼ਲ ਹੋ ਜਾਂਦਾ ਹੈ ਤਾਂ ਕੋਈ ਉਸ ਦੀ ਗੱਲ ਨਹੀਂ ਸੁਣਦਾ।'' ਉਮਰ ਨੇ ਕਿਹਾ,''ਜੰਮੂ ਕਸ਼ਮੀਰ 'ਚ ਸਾਰੇ ਫ਼ੈਸਲੇ ਸ਼ਾਹੀ ਫਰਮਾਨ ਦੀ ਤਰ੍ਹਾਂ ਐਲਾਨ ਕੀਤੇ ਜਾ ਰਹੇ ਹਨ।'' ਉਨ੍ਹਾਂ ਕਿਹਾ,''ਲੋਕ ਚਿੰਤਤ ਹਨ ਅਤੇ ਉਨ੍ਹਾਂ ਲਈ ਕੁਝ ਕਾਰਨ ਹਨ ਅਤੇ ਉਨ੍ਹਾਂ ਨੇ ਬਾਹਰ ਆ ਕੇ ਵੋਟਿੰਗ ਕੀਤੀ।'' ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਲੋਕਤੰਤਰ 'ਚ ਵੋਟ ਹੀ ਆਪਣੀ ਆਵਾਜ਼ ਚੁੱਕਣ ਦੀ ਇਕਮਾਤਰ ਸ਼ਕਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News