ਸ਼ਾਮ ਨੂੰ ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਨਹੀਂ ਹੈ ਕੋਈ ਵੋਲਵੋ ਬੱਸ
Friday, Apr 18, 2025 - 03:37 PM (IST)

ਲੁਧਿਆਣਾ (ਸੁਸ਼ੀਲ)- ਲੁਧਿਆਣਾ ਦੇ ਬੱਸ ਸਟੈਂਡ ਕੰਪਲੈਕਸ ਦੇ ਟਾਈਮ ਟੇਬਲ ’ਚ ਸ਼ਾਮ 4 ਵਜੇ ਤੋਂ ਸ਼ਾਮ 7.30 ਵਜੇ ਤੱਕ ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਕੋਈ ਵੀ ਵੋਲਵੋ ਬੱਸ ਨਹੀਂ ਹੈ। ਬੱਸ ਸਟੈਂਡ ਕੰਪਲੈਕਸ ’ਚ ਬੱਸਾਂ ਦੀ ਘਾਟ ਇਸ ਹੱਦ ਤੱਕ ਵਧ ਰਹੀ ਹੈ ਕਿ ਬੱਸਾਂ ’ਚ ਸਫ਼ਰ ਕਰਨ ਵਾਲੇ ਵਿਦਿਆਰਥੀ ਅਤੇ ਕਾਰੋਬਾਰੀ ਵੀ ਹੁਣ ਇਸ ਦਾ ਖਾਮਿਆਜ਼ਾ ਭੁਗਤ ਰਹੇ ਹਨ। ਦਿੱਲੀ ਅਤੇ ਹੋਰ ਥਾਵਾਂ ’ਤੇ ਜਾਣ ਵਾਲੇ ਵਿਦਿਆਰਥੀ, ਜੋ ਅਕਸਰ ਕਾਲਜ ’ਚ ਛੁੱਟੀ ਹੋਣ ਤੋਂ ਬਾਅਦ ਬੱਸ ’ਚ ਸਫ਼ਰ ਕਰਦੇ ਹਨ ਜਾਂ ਸਰਕਾਰੀ ਇਮਤਿਹਾਨ ਦੇਣ ਆਏ ਵਿਦਿਆਰਥੀ, ਜਿਨ੍ਹਾਂ ਦਾ ਕੇਂਦਰ ਲੁਧਿਆਣਾ ’ਚ ਹੁੰਦਾ ਹੈ, ਬਹੁਤਾ ਸਮਾਂ ਇਥੇ ਬੱਸ ਸਟੈਂਡ ’ਤੇ ਬੈਠ ਕੇ ਖ਼ਰਾਬ ਕਰਦੇ ਹਨ, ਕਿਉਂਕਿ ਵੋਲਵੋ ਬੱਸ ਦਾ ਸਮਾਂ ਟਾਈਮ ਟੇਬਲ ’ਚੋਂ ਗਾਇਬ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਗੰਦਾ ਕੰਮ
ਸੂਤਰਾਂ ਅਨੁਸਾਰ ਵੋਲਵੋ ਬੱਸ ਸ਼ੇਰਪੁਰ ਚੌਕ ਜਾਂ ਜਲੰਧਰ ਬਾਈਪਾਸ ’ਤੇ ਭਰ ਕੇ ਉੱਥੋਂ ਰਵਾਨਾ ਹੋ ਜਾਂਦੀ ਹੈ, ਜਿਸ ਕਾਰਨ ਬੱਸ ਅੱਡੇ ’ਤੇ ਪੁੱਜਣ ਤੋਂ ਅਸਮਰੱਥ ਹੁੰਦੀ ਹੈ। ਪਰ ਵਿਦਿਆਰਥੀ ਇਸ ਗੱਲ ਤੋਂ ਅਣਜਾਣ ਹਨ। ਕੀ ਬੱਸ ਅੱਡੇ ਦੀ ਚਾਰਦੀਵਾਰੀ ਤੋਂ ਇਲਾਵਾ ਹੋਰ ਕਿਤੇ ਵੀ ਬੱਸ ਖੜ੍ਹੀ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮਾਂ ਸਾਰਣੀ ਨੂੰ ਧਿਆਨ ’ਚ ਰੱਖਦਿਆਂ ਕਦਮ ਚੁੱਕੇ ਜਾਣ ਅਤੇ ਬੱਸਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ, ਤਾਂ ਜੋ ਮੁਸਾਫਰਾਂ ਦੀ ਸਮੱਸਿਆ ਦਾ ਹੱਲ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8