ਮੋਦੀ ਕੈਬਨਿਟ ਦਾ ਪੰਜਾਬ ਨੂੰ ਵੱਡਾ ਤੋਹਫ਼ਾ! ਕਰੋੜਾਂ ਰੁਪਏ ਦਾ ਪ੍ਰਾਜੈਕਟ ਮਨਜ਼ੂਰ
Thursday, Apr 10, 2025 - 08:47 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਮੰਡਲ ਨੇ ਪੰਜਾਬ ਤੇ ਹਰਿਆਣਾ ’ਚ 1,878.31 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 19.2 ਕਿਲੋਮੀਟਰ ਲੰਬੇ ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਮਨਜ਼ੂਰੀ ਦਿੱਤੀ ਗਈ। ਇਕ ਅਧਿਕਾਰਤ ਬਿਆਨ ਅਨੁਸਾਰ 6-ਮਾਰਗੀ ਜ਼ੀਰਕਪੁਰ ਬਾਈਪਾਸ ਨੈਸ਼ਨਲ ਹਾਈਵੇਅ-7 (ਜ਼ੀਰਕਪੁਰ-ਪਟਿਆਲਾ) ਦੇ ਜੰਕਸ਼ਨ ਤੋਂ ਸ਼ੁਰੂ ਹੋਵੇਗਾ ਤੇ ਨੈਸ਼ਨਲ ਹਾਈਵੇਅ -5 (ਜ਼ੀਰਕਪੁਰ-ਪਰਵਾਣੂ) ਦੇ ਜੰਕਸ਼ਨ ’ਤੇ ਖ਼ਤਮ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ ਪੁਲਸ ਦੇ ਮੁਲਾਜ਼ਮ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਪ੍ਰਾਜੈਕਟ ਦਾ ਮੁੱਖ ਮੰਤਵ ਪਟਿਆਲਾ, ਦਿੱਲੀ ਤੇ ਮੋਹਾਲੀ ਏਅਰੋਸਿਟੀ ਤੋਂ ਆਵਾਜਾਈ ਦਾ ਰੁਖ ਮੋੜ ਕੇ ਤੇ ਹਿਮਾਚਲ ਪ੍ਰਦੇਸ਼ ਨਾਲ ਸਿੱਧਾ ਸੰਪਰਕ ਕਾਇਮ ਕਰ ਕੇ ਜ਼ੀਰਕਪੁਰ, ਪੰਚਕੂਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਭੀੜ-ਭੜੱਕੇ ਨੂੰ ਘੱਟ ਕਰਨਾ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ’ਚ 104 ਕਿਲੋਮੀਟਰ ਲੰਬੇ ਤਿਰੂਪਤੀ-ਪਕਲਾ-ਕਟਪੜੀ ਰੇਲਵੇ ਸੈਕਸ਼ਨ ਨੂੰ 1,332 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਡਬਲ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਖੇਤੀਬਾੜੀ ਸਿੰਚਾਈ ਯੋਜਨਾ ਨੂੰ ਵੀ ਮਿਲੀ ਮਨਜ਼ੂਰੀ
ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਏ ਦੀ ਖੇਤੀਬਾੜੀ ਸਿੰਚਾਈ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੰਤਰੀ ਮੰਡਲ ਨੇ 2025-26 ਦੀ ਮਿਆਦ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੀ ਇਕ ਉਪ-ਯੋਜਨਾ ਵਜੋਂ ਕਮਾਂਡ ਏਰੀਆ ਵਿਕਾਸ ਤੇ ਜਲ ਪ੍ਰਬੰਧਨ ਦੇ ਆਧੁਨਿਕੀਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਦਾ ਸ਼ੁਰੂਆਤੀ ਖਰਚ 1,600 ਕਰੋੜ ਰੁਪਏ ਹੈ। ਇਸ ਯੋਜਨਾ ਦਾ ਮੰਤਵ ਮੌਜੂਦਾ ਨਹਿਰਾਂ ਜਾਂ ਹੋਰ ਸੋਮਿਆਂ ਤੋਂ ਇਕ ਨਿਰਧਾਰਤ ਕਲੱਸਟਰ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰ ਕੇ ਸਿੰਚਾਈ ਜਲ ਸਪਲਾਈ ਨੈੱਟਵਰਕ ਨੂੰ ਆਧੁਨਿਕ ਬਣਾਉਣਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: 10 ਅਪ੍ਰੈਲ ਨੂੰ ਬੰਦ ਰਹਿਣਗੀਆਂ ਦੁਕਾਨਾਂ! ਜਾਰੀ ਹੋ ਗਏ ਸਖ਼ਤ ਹੁਕਮ
3 ਨੈਸ਼ਨਲ ਹਾਈਵੇਅ ਦੇ ਟ੍ਰੈਫਿਕ ਨੂੰ ਜ਼ੀਰਕਪੁਰ ਤੋਂ ਦੂਰ ਕਰੇਗਾ 6 ਲੇਨ ਬਾਈਪਾਸ
ਇਹ ਬਾਈਪਾਸ 3 ਨੈਸ਼ਨਲ ਹਾਈਵੇਅ ਤੋਂ ਜ਼ੀਰਕਪੁਰ ਆਉਣ ਵਾਲੇ ਟ੍ਰੈਫਿਕ ਨੂੰ ਪਹਿਲਾਂ ਹੀ ਬਾਹਰ ਤੋਂ ਬਾਇਫਰਕੇਟ ਕਰ ਦੇਵੇਗਾ। ਇਹ ਬਾਈਪਾਸ ਬਠਿੰਡਾ ਤੋਂ ਜ਼ੀਰਕਪੁਰ ਆਉਣ ਵਾਲੇ ਨੈਸ਼ਨਲ ਹਾਈਵੇਅ 7 ਤੋਂ ਜ਼ੀਰਕਪੁਰ ਤੋਂ 6 ਕਿਲੋਮੀਟਰ ਪਹਿਲਾਂ ਛੱਤ ਪਿੰਡ ਕੋਲੋਂ ਅਲੱਗ ਹੋ ਜਾਵੇਗਾ। ਇਸ ਤੋਂ ਬਾਅਦ, ਇਹ ਬਾਈਪਾਸ ਅੰਬਾਲਾ ਤੋਂ ਜ਼ੀਰਕਪੁਰ ਆਉਂਦੇ ਨੈਸ਼ਨਲ ਹਾਈਵੇਅ 152 ਨੂੰ ਪਾਰ ਕਰਕੇ, ਢਕੋਲੀ ਦੇ ਪਿੱਛੇ ਤੋਂ ਹੁੰਦੇ ਹੋਏ ਪੰਚਕੂਲਾ ਦੇ ਸੈਕਟਰ-20 ਅਤੇ 21 ਦੇ ਪਿੱਛੇ ਤੋਂ ਮਾਜਰੀ ਚੌਕ ਦੇ ਨੇੜੇ ਚੰਡੀਮੰਦਰ ਦੇ ਨੇੜੇ ਜ਼ੀਰਕਪੁਰ ਪਰਵਾਣੂ ਨੈਸ਼ਨਲ ਹਾਈਵੇਅ 'ਤੇ ਮਿਲੇਗਾ। ਇਸ ਤਰ੍ਹਾਂ, ਇਹ ਬਾਈਪਾਸ ਪੰਜਾਬ ਤੋਂ ਨੈਸ਼ਨਲ ਹਾਈਵੇਅ 7 'ਤੇ ਆਵਾਜਾਈ, ਅੰਬਾਲਾ ਨੈਸ਼ਨਲ ਹਾਈਵੇਅ 152 ਤੋਂ ਹਿਮਾਚਲ ਜਾਣ ਵਾਲੇ ਅਤੇ ਦੇਹਰਾਦੂਨ ਤੋਂ ਨੈਸ਼ਨਲ ਹਾਈਵੇਅ ਤੋਂ ਪੰਜਾਬ ਅਤੇ ਦਿੱਲੀ ਜਾਣ ਵਾਲੀ ਆਵਾਜਾਈ ਨੂੰ ਜ਼ੀਰਕਪੁਰ ਆਉਣ ਤੋਂ ਰੋਕ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਦੋਵਾਂ ਸਿਰਿਆਂ 'ਤੇ ਬਣੇਗਾ ਇੰਟਰਚੇਂਜ
ਇਸ ਬਾਈਪਾਸ ਨਾਲ ਨੈਸ਼ਨਲ ਹਾਈਵੇਅ ’ਤੇ ਟ੍ਰੈਫਿਕ ਨੂੰ ਡਾਇਵਰਟ ਕਨਰ ਦੇ ਲਈ ਛੱਤ ਪਿੰਡ ਦੇ ਨੇੜੇ ਅਤੇ ਮਾਜਰੀ ਚੌਕ ਤੋਂ ਅੱਗੇ ਚੰਡੀਮੰਦਰ ’ਤੇ ਤਿੰਨ ਲੈਵਲ ਦੇ ਇੰਟਰਚੇਂਜ ਬਣਗੇ। ਮਲਟੀਲੈਵਲ ਕਲਵਰਟ, ਗੱਡੀਆਂ ਦੇ ਲਈ ਓਵਰਪਾਸ ਅਤੇ ਅੰਡਰਪਾਸ ਬਣਾਏ ਜਾਣਗੇ। ਛੱਤ ਪਿੰਡ ਤੋਂ ਵੈਸਟਰਨ ਕਮਾਂਡ ਤੱਕ ਇਸ ਬਾਈਪਾਸ ’ਤੇ ਸਿਗਨਲ ਮੁਕਤ ਟ੍ਰੈਫਿਕ ਚੱਲੇਗਾ। ਇਸ ਬਾਈਪਾਸ ਦੇ ਬਣਨ ’ਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਵੱਲ ਜਾਣ ਵਾਲੇ ਵਾਹਨਾਂ ਦਾ ਦਬਾਅ ਜ਼ੀਰਕਪੁਰ ’ਤੇ ਘੱਟ ਜਾਵੇਗਾ। ਇਹ ਬਾਈਪਾਸ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਤੋਂ ਬਾਹਰ ਬਣਨ ਵਾਲੇ ਪ੍ਰਸਤਾਵਿਤ ਰਿੰਗ ਰੋਡ ਦਾ ਵੀ ਇਕ ਹਿੱਸਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8