ਪੰਜ ਤਾਰਾ ਹੋਟਲਾਂ ਨੂੰ ਮਾਤ ਦਿੰਦਾ ਪੰਜਾਬ ਦਾ ਇਹ ਪਿੰਡ, ਪੂਰੇ ਦੇਸ਼ ''ਚੋਂ ਬਣ ਗਿਆ ਮੋਹਰੀ
Wednesday, Apr 09, 2025 - 05:05 PM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਰਣਸੀਂਹ ਕਲਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਪਿੰਡ ਦੀ ਨੁਹਾਰ ਬਦਲੀ ਦਿੱਤੀ ਹੈ। ਪਿੰਡ ਦਾ ਨੁਹਾਰ ਅਜਿਹੀ ਹੈ ਕਿ ਇਸ ਨੂੰ ਵੇਖ ਪੰਜ ਤਾਰਾ ਹੋਟਲਾਂ ਦਾ ਭੁਲੇਖਾ ਪੈ ਜਾਵੇ। ਰਣਸੀਂਹ ਕਲਾ ਪਿੰਡ ਦੇਸ਼ ਦਾ ਪਹਿਲਾ ਪਿੰਡ ਹੈ ਜਿਸ ਵਿਚ ਨਾ ਤਾਂ ਕੋਈ ਨਾਲੀ ਹੈ ਅਤੇ ਨਾ ਹੀ ਕੋਈ ਕੱਚੀ ਸੜਕ ਹੈ। ਪਿੰਡ ਦੇ ਛੱਪੜ ਨੂੰ ਵੀ ਸੁੰਦਰ ਝੀਲ ਦਾ ਰੂਪ ਦਿੱਤਾ ਗਿਆ ਹੈ। ਇਥੇ ਹੀ ਬੱਸ ਨਹੀਂ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਏ. ਸੀ ਨਾਲ ਲੈਸ ਲਾਇਬ੍ਰੇਰੀ ਬਣਾਈ ਗਈ ਹੈ, ਜਿੱਥੇ ਹਰ ਤਰ੍ਹਾਂ ਦੀਆਂ ਕਿਤਾਬਾ ਰੱਖੀਆਂ ਗਈਆਂ ਹਨ। ਇਸ ਲਾਇਬ੍ਰੇਰੀ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋ 4/8/2023 ਨੂੰ ਕੀਤਾ ਗਿਆ ਸੀ। ਉਥੇ ਹੀ ਇਸ ਪਿੰਡ ਵੱਲੋਂ ਕੂੜੇ ਨੂੰ ਖ਼ਤਮ ਕਰਨ ਲਈ ਸ਼ਲਾਘਾਯੋਗ ਕਦਮ ਚੁੱਕਿਆ ਜਿਸ ਦੇ ਚੱਲਦੇ ਪਿੰਡ ਵੱਲੋਂ ਕੂੜਾ ਲਿਆਓ ਪੈਸੇ ਲੈ ਜਾਓ ਸਕੀਮ ਚਲਾਈ ਗਈ।
ਇਹ ਵੀ ਪੜ੍ਹੋ : 12 ਅਪ੍ਰੈਲ ਨੂੰ ਲੈ ਕੇ ਹੋਇਆ ਐਲਾਨ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ
ਉਥੇ ਹੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਮਿੰਟੂ ਨੇ ਕਿਹਾ ਕਿ ਸਾਡਾ ਪਿੰਡ ਰਣਸੀਂਹ ਕਲਾ ਦੇਸ਼ ਦਾ ਪਹਿਲਾ ਪਿੰਡ ਹੈ, ਜਿੱਥੇ ਨਾ ਤਾਂ ਕੋਈ ਨਾਲੀ ਹੈ ਅਤੇ ਨਾ ਹੀ ਕੋਈ ਕੱਚੀ ਸੜਕ ਹੈ। ਸਾਰੇ ਪਿੰਡ ਨੇ ਮਿਲ ਕੇ ਪਿੰਡ ਲਈ ਲਾਇਬ੍ਰੇਰੀ ਬਣਾਈ ਹੈ ਜਿੱਥੇ ਹਰ ਵਰਗ ਦੇ ਲੋਕ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਇਹ ਵੀ ਕਿਹਾ ਹੈ ਕਿ ਲਾਇਬ੍ਰੇਰੀ ਵਿਚ ਪੜ੍ਹਨ ਲਈ ਆਓ ਅਤੇ ਇਨਾਮ ਲੈ ਕੇ ਜਾਓ। ਪਿੰਡ ਦੇ ਛੱਪੜ ਨੂੰ ਝੀਲ ਦਾ ਰੂਪ ਦਿੱਤਾ ਗਿਆ ਹੈ, ਸੈਰ ਕਰਨ ਲਈ ਟਰੈਕ ਬਣਾਇਆ ਗਿਆ ਹੈ। ਸਾਰੇ ਪਿੰਡ ਦੀਆਂ ਨਾਲੀਆਂ ਖ਼ਤਮ ਕਰਕੇ ਸੜਕਾਂ ਨੂੰ ਪੱਕਾ ਕੀਤਾ ਗਿਆ ਅਤੇ ਪਿੰਡ ਦੇ ਗੰਦੇ ਪਾਣੀ ਨੂੰ ਟਰੀਟ ਕਰਕੇ ਖੇਤਾਂ ਵਿਚ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫਾ, ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e