ਬਿਆਸ ਦਰਿਆ ''ਚ ਡੁੱਬੇ ਨੌਜਵਾਨਾਂ ਦਾ ਨਹੀਂ ਲੱਗਾ ਕੋਈ ਥਹੁ-ਪਤਾ, NDRF ਦੀਆਂ ਟੀਮਾਂ ਨੇ ਸਾਂਭਿਆ ਮੋਰਚਾ
Wednesday, Apr 16, 2025 - 05:53 PM (IST)

ਸੁਲਤਾਨਪੁਰ ਲੋਧੀ/ਫੁੱਤੂਢੀਂਗਾ (ਧੀਰ, ਘੁੰਮਣ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪੈਂਦੇ ਪਿੰਡ ਪੀਰੇਵਾਲ ਦੇ 4 ਨੌਜਵਾਨ ਦਰਿਆ ਬਿਆਸ ’ਚ ਵਿਸਾਖੀ ਨਹਾਉਣ ਗਏ ਡੁੱਬ ਗਏ ਸਨ। ਇਨ੍ਹਾਂ ’ਚੋਂ 2 ਦੀਆਂ ਲਾਸ਼ਾਂ ਪੁਲਸ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੇ ਬਰਾਮਦ ਕਰ ਲਈਆਂ ਸਨ। ਬਾਕੀ 2 ਨੌਜਵਾਨਾਂ ਦੀ ਭਾਲ ਅੱਜ ਵੀ ਜਾਰੀ ਰਹੀ ਪਰ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਭਾਜਪਾ ਸਰਪੰਚ ਦੀ ਸੱਸ ਦਾ ਬੇਰਹਿਮੀ ਨਾਲ ਕਤਲ, ਘਰ 'ਚੋਂ ਮਿਲੀ ਲਾਸ਼
ਇਸ ਦੌਰਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ ਨੇ ਵੀ ਮੌਕੇ ’ਤੇ ਪਹੁੰਚ ਕੇ ਪਰਿਵਾਰ ਨਾਲ ਡੂੰਘੇ ਦੁੱਖ਼ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਹਲਕਾ ਵਿਧਾਇਕ ਦੀ ਟੀਮ ਵੱਲੋਂ ਵੀ ਇਕ ਆਪਣੇ ਅਗਨ ਬੋਟ ਰਾਹੀਂ ਲਾਪਤਾ ਨੌਜਵਾਨਾਂ ਦੀ ਭਾਲ ਕਰਨ ਵਿਚ ਸਹਿਯੋਗ ਕਰ ਰਹੇ ਹਨ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਚਾਰੋਂ ਨੌਜਵਾਨ ਦੀ ਉਮਰ 17-18 ਸਾਲ ਸੀ ਅਤੇ ਪੜ੍ਹਾਈ ਕਰ ਰਹੇ ਸਨ। ਕੁਝ ਦਿਨਾਂ ਬਾਅਦ ਵਿਸ਼ਾਲ ਨੇ ਵਿਦੇਸ਼ ਜਾਣਾ ਸੀ। ਘਟਨਾ ਤੋਂ ਬਾਅਦ ਪੂਰਾ ਪਿੰਡ ਸਦਮੇ ਵਿਚ ਹੈ। ਇਥੇ ਇਹ ਵੀ ਦੱਸ ਦੇਈਏ ਕਿ ਬਿਆਸ ਦਰਿਆ ਵਿਚ ਵਿਸਾਖੀ ਨਹਾਉਣ ਗਏ ਨੌਜਵਾਨਾਂ ਦੀ ਡੁੱਬਣ ਤੋਂ ਪਹਿਲਾਂ ਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਕਤ ਨੌਜਵਾਨ ਖ਼ੁਸ਼ੀਆਂ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ! ਖਾਤਿਆਂ 'ਚ ਆ ਰਹੇ 24 ਘੰਟਿਆਂ 'ਚ ਪੈਸੇ, ਹੋਇਆ ਵੱਡਾ ਐਲਾਨ
ਦੱਸਣਯੋਗ ਹੈ ਕਿ ਪਿੰਡ ਪੀਰੇਵਾਲ ਦੇ 4 ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ, ਵਿਸ਼ਾਲ ਪ੍ਰੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਜੋ ਵਿਸਾਖੀ ਦੇ ਦਿਹਾੜੇ ’ਤੇ ਦਰਿਆ ਬਿਆਸ ’ਚ ਨਹਾ ਰਹੇ ਸਨ ਕਿ ਅਚਾਨਕ ਇਕ ਨੌਜਵਾਨ ਡੂੰਘੇ ਪਾਣੀ ਵਿਚ ਵਹਿ ਗਿਆ, ਜਿਸ ਨੂੰ ਬਚਾਉਂਦਿਆਂ ਹੋਇਆ ਬਾਕੀ ਦੇ 3 ਨੌਜਵਾਨ ਵੀ ਡੁੱਬ ਗਏ। ਉਨ੍ਹਾਂ ਦੇ ਨਾਲ ਗਏ ਦੋ ਹੋਰ ਨੌਜਵਾਨ ਜੋ ਬਾਹਰ ਖੜ੍ਹੇ ਸਨ, ਨੇ ਆ ਕੇ ਪਿੰਡ ਦੱਸਿਆ, ਜਿਸ ਤੋਂ ਬਾਅਦ ਅਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਬਾਹਰ ਕੱਢ ਲਈਆਂ ਸਨ। ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਪਿੰਡ ਦੇ ਨੌਜਵਾਨਾਂ ਤੇ ਗੋਤਾਂ-ਖੋਰਾਂ ਦੀ ਸਹਾਇਤਾ ਨਾਲ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਣ ਲਈ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਸਫ਼ਲਤਾ ਨਹੀਂ ਲੱਗੀ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e