ਪੰਜਾਬ ''ਚ ਵੱਧ ਰਹੀ ਪਰਵਾਸੀਆਂ ਦੀ ਗਿਣਤੀ ਤੋਂ ਬਾਅਦ ਪਿੰਡ ਅਰਨੌਲੀ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ

Monday, Apr 21, 2025 - 11:58 AM (IST)

ਪੰਜਾਬ ''ਚ ਵੱਧ ਰਹੀ ਪਰਵਾਸੀਆਂ ਦੀ ਗਿਣਤੀ ਤੋਂ ਬਾਅਦ ਪਿੰਡ ਅਰਨੌਲੀ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ

ਮੋਰਿੰਡਾ (ਅਰਨੌਲੀ) : ਗ੍ਰਾਮ ਸਭਾ ਪਿੰਡ ਅਰਨੌਲੀ ਦੀ ਮੀਟਿੰਗ ਸਮਾਜਸੇਵੀ ਨਰਾਤਾ ਸਿੰਘ, ਸਰਪੰਚ ਗੁਰਮੀਤ ਕੌਰ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸੰਧੂ ਸਾਹਿਤ ਨੰਬੜਦਾਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ, ਜਿਸ ’ਚ ਪਿੰਡ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਪਿੰਡ ਦੀ ਬੇਹਤਰੀ ਲਈ ਕਈ ਫ਼ੈਸਲੇ ਅਹਿਮ ਫ਼ੈਸਲੇ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਗ੍ਰਾਮ ਸਭਾ ਵੱਲੋਂ ਫ਼ੈਸਲਾ ਲਿਆ ਗਿਆ ਕਿ ਪਿੰਡ ’ਚ ਕੋਈ ਵੀ ਪਰਵਾਸੀ ਜੇਕਰ ਕਿਰਾਏ ’ਤੇ ਰਹਿਣ ਜਾਂ ਪਿੰਡ ’ਚ ਆਪਣੀ ਜਗ੍ਹਾ ਲੈਣ ਲਈ ਇਸੇ ਤਰ੍ਹਾਂ ਦੀ ਪਹਿਲ ਕਰਦਾ ਹੈ ਤਾਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਅਜੋਕੇ ਸਮੇਂ ’ਚ ਪੰਜਾਬ ’ਚ ਵੱਧ ਰਹੀ ਪਰਵਾਸੀਆਂ ਦੀ ਗਿਣਤੀ ਕਾਰਨ ਪੰਜਾਬ ਦੇ ਨੌਜਵਾਨ ਖਾਸਕਰ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਅਪਰਾਧਾਂ ’ਚ ਵੀ ਵਾਧਾ ਹੋ ਰਿਹਾ। 

ਇਹ ਵੀ ਪੜ੍ਹੋ : ਡਿਪੂਆਂ ਤੋਂ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਸਰਕਾਰ ਨੇ ਲਿਆ ਫ਼ੈਸਲਾ

ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਤਸਕਰੀ ਦੇ ਨਾਲ ਸਬੰਧਤ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਮੋਹਤਵਰ ਵਿਅਕਤੀ ਉਸ ਦੀ ਜ਼ਮਾਨਤ ਜਾਂ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਨਹੀਂ ਕਰਨਗੇ। ਇਸ ਮੌਕੇ ਪੰਚਾਇਤ ਮੈਂਬਰ ਪਰਮਜੀਤ ਕੌਰ, ਮਨਪ੍ਰੀਤ ਕੌਰ, ਜਸਬੀਰ ਕੌਰ, ਰਣਧੀਰ ਕੌਰ, ਹਰਦੀਪ ਸਿੰਘ ਤੋਂ ਇਲਾਵਾ ਅਮਨਪ੍ਰੀਤ ਸਿੰਘ, ਆਂਗਨਵਾੜੀ ਵਰਕਰ ਬਲਵਿੰਦਰ ਕੌਰ, ਧਰਮਿੰਦਰ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ, ਜਗਰੂਪ ਸਿੰਘ ਸਹਿਤ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, 33 ਫੀਸਦੀ ਸਬਸਿਡੀ ਦੇਣ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News