ਅਹਿਮ ਖ਼ਬਰ : ਕੇਂਦਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਜਾਰੀ ਕੀਤੀ ਕੋਰੋਨਾ ਸਬੰਧੀ ਗਾਈਡਲਾਈਨ
Friday, Dec 23, 2022 - 12:48 AM (IST)
ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਆਉਣ ਵਾਲੇ ਕੁਝ ਯਾਤਰੀਆਂ ਦਾ 24 ਦਸੰਬਰ ਤੋਂ ਰੈਂਡਮ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇਗਾ। ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਵਿਚਕਾਰ ਕੇਂਦਰੀ ਸਿਹਤ ਮੰਤਰਾਲਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਸ ਸਬੰਧ ’ਚ ਇਕ ਪੱਤਰ ਲਿਖਿਆ ਹੈ। ਇਕ ਅਧਿਕਾਰਤ ਪੱਤਰ ’ਚ ਕਿਹਾ ਗਿਆ ਹੈ, ‘‘ਹਰੇਕ ਉਡਾਣ ’ਚ ਕੁਲ ਯਾਤਰੀਆਂ ਦੇ ਦੋ ਪ੍ਰਤੀਸ਼ਤ ਤੱਕ ਨੂੰ ਪਹੁੰਚਣ ਤੋਂ ਬਾਅਦ ਹਵਾਈ ਅੱਡੇ ’ਤੇ ਰੈਂਡਮ ਟੈਸਟ ’ਚੋਂ ਲੰਘਣਾ ਪਵੇਗਾ।" ਹਰੇਕ ਉਡਾਣ ’ਚ ਅਜਿਹੇ ਯਾਤਰੀਆਂ ਦੀ ਚੋਣ ਸਬੰਧਤ ਏਅਰਲਾਈਨਜ਼ ਵੱਲੋਂ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਤਾਂ ਉਥੇ 'ਆਪ' ਸਰਕਾਰ ਹੁਣ ਪ੍ਰਿੰਸੀਪਲਾਂ ਨੂੰ ਭੇਜੇਗੀ ਸਿੰਗਾਪੁਰ, ਪੜ੍ਹੋ Top 10 ਦਰਅਸਲ, ਚੀਨ ਤੇ ਕੁਝ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮਾਮਲਿਆਂ ’ਚ ਅਚਾਨਕ ਵਾਧੇ ਦੇ ਮੱਦੇਨਜ਼ਰ ਦੇਸ਼ ’ਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ
ਪ੍ਰਧਾਨਗੀ ’ਚ ਇਕ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਸੂਤਰਾਂ ਨੇ ਕਿਹਾ ਸੀ ਕਿ ਦੁਨੀਆ ਦੇ ਕੁਝ ਹਿੱਸਿਆਂ ’ਚ ਮਾਮਲਿਆਂ ਵਿਚ ਹਾਲ ਹੀ ’ਚ ਹੋਏ ਵਾਧੇ ਦੇ ਕਾਰਨ ਚੀਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਰੈਂਡਮ ਸਕ੍ਰੀਨਿੰਗ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਸਰਕਾਰੀ ਸਕੂਲਾਂ ਦੇ 60 ਪ੍ਰਿੰਸੀਪਲਾਂ ਨੂੰ ਭੇਜਿਆ ਜਾਵੇਗਾ ਸਿੰਗਾਪੁਰ
ਹੁਣ ਦੱਸਿਆ ਜਾ ਰਿਹਾ ਹੈ ਕਿ ਸਿਹਤ ਮੰਤਰਾਲਾ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੀ ਗਈ ਆਰ.ਟੀ.-ਪੀ.ਸੀ.ਆਰ. ਟੈਸਟ ਜਾਂਚ ਦੇ ਵੇਰਵੇ ਜਾਂ ਚੀਨ ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪੂਰਨ ਟੀਕਾਕਰਨ ਸਬੂਤ ਦੀ ਜਾਣਕਾਰੀ ਦੇਣ ਸਬੰਧੀ ਏਅਰ ਸੁਵਿਧਾ ਫਾਰਮ ਨੂੰ ਫਿਰ ਤੋਂ ਸ਼ੁਰੂ ਕਰਨ ’ਤੇ ਵਿਚਾਰ ਕਰ ਰਿਹਾ ਹੈ। ਕੁਝ ਹਫ਼ਤੇ ਤਕ ਸਥਿਤੀ ’ਤੇ ਨਜ਼ਰ ਰੱਖਣ ਤੋਂ ਬਾਅਦ ਇਸ ’ਤੇ ਫ਼ੈਸਲਾ ਲਿਆ ਜਾਵੇਗਾ।