ਕੇਂਦਰ ਨੇ ਕਰਮੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਬਹਾਲ ਕਰਨ ਦਾ ਕੀਤਾ ਫ਼ੈਸਲਾ

Monday, Nov 01, 2021 - 05:30 PM (IST)

ਕੇਂਦਰ ਨੇ ਕਰਮੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਬਹਾਲ ਕਰਨ ਦਾ ਕੀਤਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ 8 ਨਵੰਬਰ ਤੋਂ ਸਾਰੇ ਪੱਧਰ ਦੇ ਕਰਮੀਆਂ ਲਈ ‘ਬਾਇਓਮੈਟ੍ਰਿਕ’ਹਾਜ਼ਰੀ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਅਮਲਾ ਮੰਤਰਾਲਾ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਹੈ ਕਿ ਇਹ ਯਕੀਨੀ ਕਰਨਾ ਵਿਭਾਗ ਮੁਖੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਬਾਇਓਮੈਟ੍ਰਿਕ ਮਸ਼ੀਨ ਕੋਲ ਸੈਨੇਟਾਈਜ਼ਰ ਜ਼ਰੂਰੀ ਰੂਪ ਨਾਲ ਰੱਖੀ ਜਾਵੇ ਅਤੇ ਸਾਰੇ ਕਰਮੀ ਹਜ਼ਾਰੀ ਲਗਾਉਣ ਦੇ ਪਹਿਲੇ ਅਤੇ ਬਾਅਦ ’ਚ  ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ। ਇਸ ਤੋਂ ਪਹਿਲਾਂ, ਕੋਰੋਨਾ ਵਾਇਰਸ ਮਹਾਮਾਰੀ ਫ਼ੈਲਣ ਕਾਰਨ ਕਰਮੀਆਂ ਨੂੰ ਬਾਇਓਮੈਟ੍ਰਿਕ ਤਰੀਕੇ ਨਾਲ ਹਾਜ਼ਰੀ ਲਗਾਉਣ ’ਚ ਛੋਟ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 248 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ

ਅਮਲਾ ਮੰਤਰਾਲਾ ਨੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਕ ਆਦੇਸ਼ ’ਚ ਕਿਹਾ ਹੈ,‘‘ਆਪਣੀ ਹਾਜ਼ਰੀ ਲਗਾਉਂਦੇ ਸਮੇਂ ਸਾਰੇ ਕਰਮੀਆਂ ਵਲੋਂ 6 ਫੁੱਟ ਦੀ ਸਰੀਰਕ ਦੂਰੀ ਜ਼ਰੂਰ ਰੱਖੀ ਜਾਵੇ। ਜੇਕਰ ਜ਼ਰੂਰਤ ਪਏ ਤਾਂ ਭੀੜ ਤੋਂ ਬਚਣ ਲਈ ਐਡੀਸ਼ਨਲ ਬਾਇਓਮੈਟ੍ਰਿਕ ਹਾਜ਼ਰੀ ਮਸ਼ੀਨ ਲਗਾਈ ਜਾਵੇ।’’ ਆਦੇਸ਼ ’ਚ ਕਿਹਾ ਗਿਆ ਹੈ ਕਿ ਸਾਰੇ ਕਰਮੀਆਂ ਨੂੰ ਹਰ ਸਮੇਂ ਮਾਸਕ ਪਹਿਨਣਾ ਹੋਵੇਗਾ। ਜਿੱਥੇ ਤੱਕ ਸੰਭਵ ਹੋਵੇ, ਬੈਠਕਾਂ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇ।’’ ਅਮਲਾ ਮੰਤਰਾਲਾ ਨੇ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮੀ ਦਫ਼ਤਰ ’ਚ ਹਰ ਸਮੇਂ ਕੋਰੋਨਾ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨਗੇ।

ਇਹ ਵੀ ਪੜ੍ਹੋ : ਚੰਗੀ ਖ਼ਬਰ: ਇਸ ਤਾਰੀਖ਼ ਤੋਂ 30 ਲੱਖ ਵੀਜ਼ਾ ਧਾਰਕ ਭਾਰਤੀ ਜਾ ਸਕਣਗੇ ਅਮਰੀਕਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News