ਵੱਡੀ ਰਾਹਤ! ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚੇ 94,000 ਟਨ ‘LPG’ ਨਾਲ ਭਰੇ 2 ਟੈਂਕਰ

Thursday, Apr 02, 2026 - 12:23 AM (IST)

ਵੱਡੀ ਰਾਹਤ! ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚੇ 94,000 ਟਨ ‘LPG’ ਨਾਲ ਭਰੇ 2 ਟੈਂਕਰ

ਨਵੀਂ ਦਿੱਲੀ (ਇੰਟ.) : ਯੂ.ਏ.ਈ. ਤੋਂ ਐੱਲ.ਪੀ. ਜੀ. (ਰਸੋਈ ਗੈਸ) ਲੈ ਕੇ ਆਏ 2 ਟੈਂਕਰ ਬੀ. ਡਬਲਯੂ. ਟਾਇਰ ਅਤੇ ਬੀ. ਡਬਲਯੂ. ਐਲਮ ਹੋਰਮੁਜ਼ ਸਟ੍ਰੇਟ ਪਾਰ ਕਰ ਕੇ ਸੁਰੱਖਿਅਤ ਤੌਰ ’ਤੇ ਭਾਰਤ ਪਹੁੰਚੇ ਹਨ। ਇਨ੍ਹਾਂ ਜਹਾਜ਼ਾਂ ’ਚ ਕੁੱਲ ਮਿਲਾ ਕੇ ਲੱਗਭਗ 94,000 ਟਨ ਐੱਲ. ਪੀ. ਜੀ. ਹੈ ਅਤੇ 50 ਤੋਂ ਵੱਧ ਭਾਰਤੀ ਮਲਾਹ ਸਵਾਰ ਹਨ।

ਪਹਿਲਾ ਟੈਂਕਰ ਬੀ. ਡਬਲਯੂ. ਟਾਇਰ ਮੁੰਬਈ ਵੱਲ ਵਧਿਆ ਅਤੇ ਇਸ ਦੇ 31 ਮਾਰਚ 2026 ਨੂੰ ਪਹੁੰਚਣ ਦੀ ਉਮੀਦ ਸੀ। ਦੂਜਾ ਟੈਂਕਰ ਬੀ. ਡਬਲਯੂ. ਐਲਮ ਨਿਊ ਮੈਂਗਲੋਰ ਵੱਲ ਜਾ ਰਿਹਾ ਹੈ ਅਤੇ ਇਸ ਦੇ ਜਲਦ ਪੋਰਟ ’ਤੇ ਆਉਣ ਦਾ ਅਨੁਮਾਨ ਹੈ। ਦੋਵਾਂ ਜਹਾਜ਼ਾਂ ਦੇ ਮਾਰਗ ’ਤੇ ਭਾਰਤੀ ਸਮੁੰਦਰੀ ਫੌਜ ਪੂਰੀ ਤਰ੍ਹਾਂ ਤਾਇਨਾਤ ਸੀ।

ਸਰਕਾਰ ਨੇ ਦੱਸਿਆ ਕਿ ਹੁਣ ਤੱਕ 8 ਭਾਰਤੀ ਜਹਾਜ਼ ਸੁਰੱਖਿਅਤ ਤੌਰ ’ਤੇ ਹੋਰਮੁਜ਼ ਸਟ੍ਰੇਟ ਪਾਰ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 27 ਮਾਰਚ ਨੂੰ ਐੱਲ. ਪੀ. ਜੀ. ਟੈਂਕਰ ‘ਜਗ ਵਸੰਤ’ ਕਾਂਡਲਾ ਪੋਰਟ ਪਹੁੰਚਿਆ ਸੀ, ਜਿਸ ’ਚ 42,000 ਮੀਟ੍ਰਿਕ ਟਨ ਐੱਲ. ਪੀ. ਜੀ. ਲੋਡ ਸੀ। ਇਨ੍ਹਾਂ ਟੈਂਕਰਾਂ ਦੇ ਸੁਰੱਖਿਅਤ ਆਗਮਨ ਨਾਲ ਦੇਸ਼ ’ਚ ਐੱਲ. ਪੀ. ਜੀ. ਸਪਲਾਈ ਨੂੰ ਲੈ ਕੇ ਬਣੀ ਬੇਭਰੋਸਗੀ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਗਿਆ ਹੈ।

ਈਰਾਨ ਨੇ 6 ਬੰਗਲਾਦੇਸ਼ੀ ਜਹਾਜ਼ਾਂ ਨੂੰ ਹੋਰਮੁਜ਼ ’ਚ ਦਿੱਤੀ ਹਰੀ ਝੰਡੀ
ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਾਲੇ ਈਰਾਨ ਨੇ ਬੁੱਧਵਾਰ ਨੂੰ 6 ਬੰਗਲਾਦੇਸ਼ੀ ਤੇਲ ਅਤੇ ਗੈਸ ਕਾਰਗੋ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਈਰਾਨੀ ਸੁਰੱਖਿਆ ਪ੍ਰੀਸ਼ਦ ਨੇ ਇਨ੍ਹਾਂ ਜਹਾਜ਼ਾਂ ਨੂੰ ਆਵਾਜਾਈ ਦੀ ਮਨਜ਼ੂਰੀ ਦਿੱਤੀ, ਜਿਸ ਨਾਲ ਬੰਗਲਾਦੇਸ਼ ਦੇ ਊਰਜਾ ਟ੍ਰਾਂਸਪੋਰਟ ਨੂੰ ਵੱਡੀ ਰਾਹਤ ਮਿਲੀ ਹੈ।

ਹਾਲਾਂਕਿ, ਈਰਾਨ ਨੇ ਬੰਗਲਾਦੇਸ਼ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਉਸ ਦੇ ਉੱਪਰ ਕੀਤੇ ਗਏ ਹਾਲੀਆ ਹਮਲਿਆਂ ਦੇ ਪ੍ਰਤੀ ਆਪਣੀ ਅਧਿਕਾਰਤ ਪ੍ਰਤੀਕਿਰਿਆ ’ਤੇ ਨਾਰਾਜ਼ਗੀ ਪ੍ਰਗਟਾਈ। ਈਰਾਨੀ ਰਾਜਦੂਤ ਨੇ ਕਿਹਾ ਕਿ ਬੰਗਲਾਦੇਸ਼ ਨੇ ਇਨ੍ਹਾਂ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ, ਪਰ ਸੰਯੁਕਤ ਰਾਸ਼ਟਰ ਚਾਰਟਰ ਅਤੇ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਦੀ ਸਪੱਸ਼ਟ ਨਿੰਦਾ ਨਹੀਂ ਕੀਤੀ।

ਹਾਲ ਹੀ ’ਚ ਭਾਰਤ ਪਹੁੰਚੇ ਪ੍ਰਮੁੱਖ ਟੈਂਕਰ :
ਸ਼ੇਨਲੋਂਗ (ਸਾਊਦੀ ਕਰੂਡ) : 11 ਮਾਰਚ, ਮੁੰਬਈ ਪੋਰਟ
ਐੱਮ. ਟੀ. ਸ਼ਿਵਾਲਿਕ (ਐੱਲ. ਪੀ. ਜੀ.) : 16 ਮਾਰਚ, ਮੁੰਦਰਾ ਪੋਰਟ
ਐੱਮ. ਟੀ. ਨੰਦਾ ਦੇਵੀ (ਐੱਲ. ਪੀ. ਜੀ.) : 17 ਮਾਰਚ, ਕਾਂਡਲਾ ਪੋਰਟ
ਜਗ ਲਾਡਕੀ (ਕੱਚਾ ਤੇਲ) : 18 ਮਾਰਚ, ਮੁੰਦਰਾ ਪੋਰਟ
ਜਗ ਵਸੰਤ (ਐੱਲ. ਪੀ. ਜੀ.) : 27 ਮਾਰਚ, ਕਾਂਡਲਾ ਪੋਰਟ
ਮੁੰਬਈ : ਐੱਲ. ਪੀ. ਜੀ. ਲੈ ਕੇ ਬੰਦਰਗਾਹ ’ਤੇ ਪਹੁੰਚਿਆ ਟੈਂਕਰ ‘ਜਗ ਵਸੰਤ’।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News