ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! ਹੋਰਮੁਜ਼ ਪਾਰ ਕਰ ਗਿਆ 46,000 ਮੀਟ੍ਰਿਕ ਟਨ ਗੈਸ ਵਾਲਾ ਇਕ ਹੋਰ ਜਹਾਜ਼

Saturday, Apr 04, 2026 - 11:13 AM (IST)

ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! ਹੋਰਮੁਜ਼ ਪਾਰ ਕਰ ਗਿਆ 46,000 ਮੀਟ੍ਰਿਕ ਟਨ ਗੈਸ ਵਾਲਾ ਇਕ ਹੋਰ ਜਹਾਜ਼

ਨਵੀਂ ਦਿੱਲੀ (ਏਜੰਸੀ) : ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਭਾਰੀ ਤਣਾਅ ਦੇ ਵਿਚਕਾਰ ਭਾਰਤ ਲਈ ਊਰਜਾ ਸਪਲਾਈ ਨੂੰ ਲੈ ਕੇ ਸੁਖਦ ਖ਼ਬਰ ਸਾਹਮਣੇ ਆਈ ਹੈ। ਭਾਰਤ ਆ ਰਿਹਾ ਐਲ.ਪੀ.ਜੀ. (LPG) ਟੈਂਕਰ 'ਗ੍ਰੀਨ ਸਾਲਵੀ' (Green Salvi) ਰਣਨੀਤਕ ਤੌਰ 'ਤੇ ਮਹੱਤਵਪੂਰਨ 'ਹੋਰਮੁਜ਼ ਜਲਡਮਰੂ' (Strait of Hormuz) ਨੂੰ ਸੁਰੱਖਿਅਤ ਪਾਰ ਕਰ ਰਿਹਾ ਹੈ। ਇਸ ਨਾਲ ਦੇਸ਼ ਵਿੱਚ ਰਸੋਈ ਗੈਸ ਦੀ ਸਪਲਾਈ ਸਬੰਧੀ ਬਣੀ ਚਿੰਤਾ ਕਾਫ਼ੀ ਹੱਦ ਤੱਕ ਘੱਟ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਮਰੀਕਾ ਅੱਗੇ ਨਹੀਂ ਝੁਕਿਆ ਇਰਾਨ ! Reject ਕੀਤਾ ਜੰਗਬੰਦੀ ਦਾ Offer

ਭਾਰਤੀ ਕਾਫਲੇ ਦੀ ਅਗਵਾਈ ਕਰ ਰਿਹਾ 'ਗ੍ਰੀਨ ਸਾਲਵੀ'

ਸੂਤਰਾਂ ਮੁਤਾਬਕ, 'ਗ੍ਰੀਨ ਸਾਲਵੀ' ਇਕੱਲਾ ਨਹੀਂ ਹੈ, ਸਗੋਂ ਇਹ ਤਿੰਨ ਭਾਰਤੀ LPG ਜਹਾਜ਼ਾਂ ਦੇ ਕਾਫਲੇ ਦੀ ਅਗਵਾਈ ਕਰ ਰਿਹਾ ਹੈ। ਇਸ ਜਹਾਜ਼ ਵਿੱਚ 46,000 ਮੀਟ੍ਰਿਕ ਟਨ ਤੋਂ ਵੱਧ ਗੈਸ ਮੌਜੂਦ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਖ਼ਤਰਨਾਕ ਰਸਤੇ ਤੋਂ ਲੰਘਣ ਵਾਲਾ ਇਹ ਸੱਤਵਾਂ ਭਾਰਤੀ ਜਹਾਜ਼ ਹੈ।

ਇਹ ਵੀ ਪੜ੍ਹੋ: ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ ਦੇ ਹੋਸ਼

ਇਰਾਨ ਨੇ ਦਿੱਤੀ ਹਰੀ ਝੰਡੀ, 'ਦੋਸਤ ਦੇਸ਼' ਵਜੋਂ ਮਿਲੀ ਮਾਨਤਾ

ਇਹ ਸੁਰੱਖਿਅਤ ਰਸਤਾ ਭਾਰਤ ਅਤੇ ਇਰਾਨ ਦੇ ਮਜ਼ਬੂਤ ਡਿਪਲੋਮੈਟਿਕ ਸਬੰਧਾਂ ਸਦਕਾ ਸੰਭਵ ਹੋਇਆ ਹੈ। ਜਾਣਕਾਰੀ ਅਨੁਸਾਰ ਇਰਾਨ ਦੇ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ' (IRGC) ਦੀ ਨੇਵੀ ਇਨ੍ਹਾਂ ਜਹਾਜ਼ਾਂ ਦੀ ਆਵਾਜਾਈ ਵਿੱਚ ਸਹਿਯੋਗ ਕਰ ਰਹੀ ਹੈ। ਇਰਾਨ ਨੇ ਭਾਰਤੀ ਜਹਾਜ਼ਾਂ ਨੂੰ 'ਦੋਸਤ ਰਾਸ਼ਟਰ' ਵਜੋਂ ਮਾਨਤਾ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦੀ ਇਜਾਜ਼ਤ ਮਿਲੀ। ਟੈਂਕਰ ਇਸ ਸਮੇਂ ਓਮਾਨ ਦੇ ਤੱਟ ਦੇ ਨੇੜੇ ਦੱਖਣੀ ਰਸਤੇ ਰਾਹੀਂ ਜਾ ਰਿਹਾ ਹੈ, ਜੋ ਕਿ ਉੱਤਰੀ ਰਸਤੇ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

ਕਿਉਂ ਵਧਿਆ ਸੀ ਖ਼ਤਰਾ?

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਇਸ ਕਾਰਨ ਦੁਨੀਆ ਭਰ ਦੀ ਤੇਲ ਅਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਆਪਣੀ ਜ਼ਰੂਰਤ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਮੰਗਵਾਉਂਦਾ ਹੈ, ਇਸ ਲਈ ਇਨ੍ਹਾਂ ਜਹਾਜ਼ਾਂ ਦਾ ਸੁਰੱਖਿਅਤ ਵਾਪਸ ਆਉਣਾ ਭਾਰਤੀ ਆਰਥਿਕਤਾ ਅਤੇ ਰਸੋਈਆਂ ਲਈ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 45 ਦਿਨਾਂ 'ਚ ਘਟਾਇਆ 6-7 ਕਿਲੋ ਭਾਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News