ਵਿਆਹ ਦੇ 4 ਸਾਲਾਂ ਬਾਅਦ ਮਸ਼ਹੂਰ ਅਦਾਕਾਰਾ ਨੇ ਸੁਣਾਈ Good News, ਇਸ ਮਹੀਨੇ ਆਵੇਗਾ ਨੰਨ੍ਹਾ ਮਹਿਮਾਨ

Monday, Apr 06, 2026 - 02:43 PM (IST)

ਵਿਆਹ ਦੇ 4 ਸਾਲਾਂ ਬਾਅਦ ਮਸ਼ਹੂਰ ਅਦਾਕਾਰਾ ਨੇ ਸੁਣਾਈ Good News, ਇਸ ਮਹੀਨੇ ਆਵੇਗਾ ਨੰਨ੍ਹਾ ਮਹਿਮਾਨ

ਮੁੰਬਈ (ਏਜੰਸੀ) : ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਉਨ੍ਹਾਂ ਦੇ ਪਤੀ ਵਰੁਣ ਬੰਗੇਰਾ ਜਲਦੀ ਹੀ ਮਾਪੇ ਬਣਨ ਜਾ ਰਹੇ ਹਨ। ਸੋਮਵਾਰ ਸਵੇਰੇ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ

ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਦਿਲ ਜਿੱਤਣ ਵਾਲੀ ਪੋਸਟ

ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਤੀ ਵਰੁਣ ਨਾਲ ਬੇਬੀ ਸ਼ੂਜ਼ ਫੜੀ ਨਜ਼ਰ ਆ ਰਹੀ ਹੈ। ਦੋਵਾਂ ਨੇ ਸਿਰ 'ਤੇ ਖਾਸ ਕੈਪਸ ਪਹਿਨੀਆਂ ਹੋਈਆਂ ਹਨ, ਜਿਨ੍ਹਾਂ 'ਤੇ "Mom" ਅਤੇ "Dad" ਲਿਖਿਆ ਹੋਇਆ ਹੈ। ਕੈਪਸ਼ਨ 'ਚ ਲਿਖਿਆ, "ਇੱਕ ਛੋਟਾ ਜਿਹਾ ਚਮਤਕਾਰ, ਸਾਡਾ ਸਭ ਤੋਂ ਵੱਡਾ ਤੋਹਫ਼ਾ - ਅਗਸਤ 2026।" ਇਸ ਕੈਪਸ਼ਨ ਤੋਂ ਸਾਫ਼ ਹੈ ਕਿ ਅਦਾਕਾਰਾ ਦੇ ਘਰ ਅਗਸਤ ਮਹੀਨੇ ਵਿੱਚ ਨਵੇਂ ਮਹਿਮਾਨ ਦੀ ਆਮਦ ਹੋਵੇਗੀ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ ਸਾਲ ਤੱਕ...'

 
 
 
 
 
 
 
 
 
 
 
 
 
 
 
 

A post shared by Karishmma Tanna B (@karishmaktanna)

ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਅਤੇ ਟੀਵੀ ਜਗਤ ਦੇ ਸਿਤਾਰਿਆਂ ਵੱਲੋਂ ਵਧਾਈਆਂ ਦਾ ਹੜ੍ਹ ਆ ਗਿਆ ਹੈ। ਦੀਆ ਮਿਰਜ਼ਾ ਨੇ ਲਿਖਿਆ, "ਓ ਵਾਹ! ਬਹੁਤ-ਬਹੁਤ ਮੁਬਾਰਕਾਂ।" ਖੁਸ਼ੀ ਕਪੂਰ ਨੇ ਦਿਲ ਵਾਲੇ ਇਮੋਜੀ ਭੇਜ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਪ੍ਰਸ਼ੰਸਕ ਵੀ ਜੋੜੀ ਨੂੰ ਨਵੀਂ ਪਾਰੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ: "2021 ਤੋਂ ਸੁਣ ਰਿਹਾ ਹਾਂ ਸਰਤਾਜ ਦੇ ਗੀਤ": ਸੰਨੀ ਦਿਓਲ ਨੇ ਕੀਤੀ ਪੰਜਾਬੀ ਗਾਇਕ ਨਾਲ ਮੁਲਾਕਾਤ

ਦੱਸਣਯੋਗ ਹੈ ਕਿ ਕਰਿਸ਼ਮਾ ਤੰਨਾ ਨੇ 5 ਫਰਵਰੀ 2022 ਨੂੰ ਵਰੁਣ ਬੰਗੇਰਾ ਨਾਲ ਵਿਆਹ ਕੀਤਾ ਸੀ। ਕੰਮ ਦੀ ਗੱਲ ਕਰੀਏ ਤਾਂ ਕਰਿਸ਼ਮਾ ਅੱਜਕੱਲ੍ਹ ਆਪਣੇ ਕਰੀਅਰ ਦੇ ਸੁਨਹਿਰੀ ਦੌਰ ਵਿੱਚ ਹੈ। ਉਨ੍ਹਾਂ ਨੂੰ ਵੈੱਬ ਸੀਰੀਜ਼ 'Scoop' ਲਈ Busan Film Festival 2023 ਵਿੱਚ 'ਬੈਸਟ ਲੀਡ ਐਕਟਰੈਸ' ਅਤੇ DPIFF 2024 ਵਿੱਚ 'ਕ੍ਰਿਟਿਕਸ ਬੈਸਟ ਐਕਟਰੈਸ' ਦੇ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ ਮਸ਼ਹੂਰ ਹਾਲੀਵੁੱਡ ਅਦਾਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News