Good News: ਦੂਜੀ ਵਾਰ ਪ੍ਰੈਗਨੈਂਟ ਹੈ ''ਹੈਰੀ ਪੋਟਰ'' ਫੇਮ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

Tuesday, Apr 07, 2026 - 11:37 AM (IST)

Good News: ਦੂਜੀ ਵਾਰ ਪ੍ਰੈਗਨੈਂਟ ਹੈ ''ਹੈਰੀ ਪੋਟਰ'' ਫੇਮ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

ਵਾਸ਼ਿੰਗਟਨ (ਏਜੰਸੀ) : 'ਹੈਰੀ ਪੋਟਰ' ਫਿਲਮ ਸੀਰੀਜ਼ ਵਿੱਚ 'ਗਿੰਨੀ ਵੀਜ਼ਲੀ' ਦਾ ਯਾਦਗਾਰੀ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬੋਨੀ ਰਾਈਟ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਪਿਆਰੀ ਖ਼ਬਰ ਸਾਹਮਣੇ ਆਈ ਹੈ। ਬੋਨੀ ਰਾਈਟ ਜਲਦੀ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਆਪਣੇ ਪਤੀ ਐਂਡਰਿਊ ਲੋਕੋਕੋ ਨਾਲ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

PunjabKesari

ਬੇਬੀ ਬੰਪ ਫਲਾਂਟ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

ਬੋਨੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣਾ ਬੇਬੀ ਬੰਪ ਦਿਖਾ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੇ 2 ਸਾਲ ਦੇ ਬੇਟੇ 'ਏਲੀਓ' ਨਾਲ ਬੈਠੀ ਨਜ਼ਰ ਆ ਰਹੀ ਹੈ। ਇੱਕ ਤਸਵੀਰ ਵਿੱਚ ਏਲੀਓ ਆਪਣੀ ਮਾਂ ਦੇ ਬੇਬੀ ਬੰਪ ਵੱਲ ਬੜੀ ਮਾਸੂਮੀਅਤ ਨਾਲ ਦੇਖ ਰਿਹਾ ਹੈ। ਬੋਨੀ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮੇਰੀ ਗੋਦੀ ਵਿੱਚ ਦੋ ਬੱਚੇ... ਸਾਡਾ ਦੂਜਾ ਨਿੱਕਾ ਮਹਿਮਾਨ ਜਲਦੀ ਹੀ ਸਾਡੇ ਨਾਲ ਜੁੜਨ ਜਾ ਰਿਹਾ ਹੈ।"

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ ਅਦਾਕਾਰਾ

PunjabKesari

2022 ਵਿੱਚ ਹੋਇਆ ਸੀ ਵਿਆਹ

ਦੱਸਣਯੋਗ ਹੈ ਕਿ ਬੋਨੀ ਅਤੇ ਐਂਡਰਿਊ ਦੀ ਮੁਲਾਕਾਤ ਸਾਲ 2020 ਵਿੱਚ ਹੋਈ ਸੀ, ਜਿਸ ਤੋਂ ਬਾਅਦ ਮਾਰਚ 2022 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਦੇ ਪਹਿਲੇ ਬੇਟੇ ਏਲੀਓ ਦਾ ਜਨਮ ਸਤੰਬਰ 2023 ਵਿੱਚ ਹੋਇਆ ਸੀ। ਬੋਨੀ ਅਕਸਰ ਆਪਣੇ ਪਰਿਵਾਰ ਅਤੇ ਬੇਟੇ ਨਾਲ ਬਿਤਾਏ ਪਲਾਂ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਵਿਆਹ ਦੇ 4 ਸਾਲਾਂ ਬਾਅਦ ਮਸ਼ਹੂਰ ਅਦਾਕਾਰਾ ਨੇ ਸੁਣਾਈ Good News, ਇਸ ਮਹੀਨੇ ਆਵੇਗਾ ਨੰਨ੍ਹਾ ਮਹਿਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News