ਸ਼ਤਾਬਦੀ, ਰਾਜਧਾਨੀ ਟਰੇਨਾਂ ਦੇ ਹਰ ਡੱਬੇ ''ਚ ਜ਼ਲਦ ਲੱਗਣਗੇ CCTV

02/08/2018 1:01:50 AM

ਨਵੀਂ ਦਿੱਲੀ— ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਟਰੇਨਾਂ ਦੇ ਸਾਰੇ ਡੱਬਿਆਂ 'ਚ ਜ਼ਲਦ ਹੀ ਚਾਰ-ਚਾਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ। ਰੇਲਵੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 23 ਜੋੜੀਆਂ ਰਾਜਧਾਨੀ, 26 ਜੋੜੀਆਂ ਸ਼ਤਾਬਦੀ ਅਤੇ 18 ਜੋੜੀਆਂ ਦੁਰੰਤੋ ਟਰੇਨਾਂ 'ਚ ਇਹ ਸੁਵਿਧਾ ਹੋਵੇਗੀ। ਉਤਰ ਰੇਲਵੇ ਦੇ ਮੁੱਖ ਪ੍ਰਬੰਧਕ ਵਿਸ਼ਵੇਸ਼ ਚੌਬੇ ਨੇ ਮੀਡੀਆ ਨੂੰ ਦੱਸਿਆ ਕਿ ਸਾਰੀਆਂ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਟਰੇਨਾਂ ਦੇ ਡੱਬਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਨ੍ਹਾਂ 'ਚ ਇਕ-ਇਕ ਸੀ. ਸੀ. ਟੀ. ਵੀ. ਕੈਮਰੇ 2 ਐਂਟਰੀ ਦਰਵਾਜ਼ਿਆਂ 'ਤੇ ਅਤੇ 2 ਗੈਲਰੀ 'ਚ ਲਗਾਏ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਸਾਲ 2018-19 ਦੇ ਆਮ ਬਜਟ 'ਚ 11000 ਟਰੇਨਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਤਕਰੀਬਨ 3000 ਕਰੋੜ ਰੁਪਏ ਮਨਜ਼ੂਰ ਹੋਏ ਹਨ।


Related News