CBSE12ਵੀਂ ਜਮਾਤ 'ਚੋਂ ਦਿਵਯਾਂਸ਼ੀ ਨੇ ਹਾਸਲ ਕੀਤੇ 600 'ਚੋਂ 600 ਅੰਕ, ਵੱਡਾ ਹੈ ਸੁਫ਼ਨਾ

07/14/2020 12:44:33 PM

ਲਖਨਊ— ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.)12ਵੀਂ ਜਮਾਤ 'ਚੋਂ ਦਿਵਯਾਂਸ਼ੀ ਜੈਨ ਨੇ 600 'ਚੋਂ 600 ਅੰਕ ਹਾਸਲ ਕੀਤੇ ਹਨ। ਲਖਨਊ ਦੀ 18 ਸਾਲ ਦਿਵਯਾਂਸ਼ੀ ਜੈਨ ਨੇ 6 ਵਿਸ਼ਿਆਂ 'ਚੋਂ 600 'ਚੋਂ 600 ਨੰਬਰ ਲਿਆ ਕੇ ਇਤਿਹਾਸ ਰਚਿਆ ਹੈ। ਕਹਿਣ ਦਾ ਭਾਵ ਹੈ ਕਿ ਉਸ ਨੇ 6 ਵਿਸ਼ਿਆਂ 'ਚੋਂ ਇਕ ਵੀ ਵਿਸ਼ੇ 'ਚੋਂ ਇਕ ਵੀ ਨੰਬਰ ਘੱਟ ਨਹੀਂ ਲਿਆ ਹੈ। ਦਿਵਯਾਂਸ਼ੀ ਦਾ ਭੂਗੋਲ ਦਾ ਇਮਤਿਹਾਨ ਕੋਵਿਡ-19 ਮਹਾਮਾਰੀ ਕਾਰਨ ਰੱਦ ਹੋ ਗਿਆ ਸੀ। ਇੱਥੇ ਇਹ ਵੀ ਦੱਸਣਾ ਬਣਨਾ ਹੈ ਕਿ ਅਜੇ ਤੱਕ ਸੀ. ਬੀ. ਐੱਸ. ਈ. ਨੇ ਆਪਣੀ ਮੈਰਿਟ ਲਿਸਟ ਦਾ ਐਲਾਨ ਨਹੀਂ ਕੀਤਾ ਹੈ ਪਰ ਇਹ ਤੈਅ ਹੈ ਕਿ ਦਿਵਯਾਂਸ਼ੀ ਟਾਪਰਜ਼ 'ਚੋਂ ਹੀ ਹੋਵੇਗੀ। ਦੱਸਣਯੋਗ ਹੈ ਕਿ ਸੀ. ਬੀ. ਐੱਸ. ਈ. ਨੇ 12ਵੀਂ ਦਾ ਨਤੀਜਾ ਕੱਲ੍ਹ ਐਲਾਨ ਕੀਤਾ ਸੀ।

PunjabKesari

ਦਿਵਯਾਂਸ਼ੀ ਜੈਨ ਦਾ ਸੁਫ਼ਨਾ ਵੱਡਾ ਹੈ। ਉਹ ਇਤਿਹਾਸ ਵਿਸ਼ੇ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਦਿਵਯਾਂਗੀ ਦਾ ਕਹਿਣਾ ਹੈ ਕਿ ਭਵਿੱਖ 'ਚ ਮੈਂ ਇਤਿਹਾਸ ਪੜ੍ਹਨਾ ਚਾਹਾਂਗੀ ਅਤੇ ਦੇਸ਼ ਦੇ ਪੁਰਾਣੇ ਇਤਿਹਾਸ ਬਾਰੇ ਡੂੰਘਾਈ ਨਾਲ ਜਾਣਾ ਚਾਹਾਂਗੀ। ਮੈਨੂੰ ਨਹੀਂ ਪਤਾ ਕਿ ਆਖਰੀ ਰੂਪ ਵਿਚ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹਾਂਗੀ ਪਰ ਹੁਣ ਦੇ ਲਈ ਮੈਂ ਇਤਿਹਾਸ ਪੜ੍ਹਣਾ ਚਾਹੁੰਦੀ ਹਾਂ। ਉਸ ਦਾ ਕਹਿਣਾ ਹੈ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ। ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜ਼ਰੂਰੀ ਨਹੀਂ ਕਿ ਸਭ ਤੋਂ ਜ਼ਿਆਦਾ ਨੰਬਰ ਲਿਆਂਦੇ ਜਾਣ। ਜ਼ਰੂਰੀ ਹੈ ਕਿ ਤੁਸੀਂ ਆਪਣੇ ਵਲੋਂ 100 ਫੀਸਦੀ ਦਿਓ। ਮੈਂ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਪੜ੍ਹਾਈ ਕਰਦੀ ਸੀ।

PunjabKesari

ਓਧਰ ਦਿਵਯਾਂਗੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਧੀ 'ਤੇ ਮਾਣ ਹੈ। ਦਿਵਯਾਂਸ਼ੀ ਦੇ ਪਿਤਾ ਰਾਜੇਸ਼ ਪ੍ਰਕਾਸ਼ ਜੈਨ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਉਮੀਦ ਕਰਦੇ ਸੀ ਕਿ ਉਹ ਆਪਣੇ ਸਕੂਲ 'ਚੋਂ ਟਾਪਰ ਹੋਵੇਗੀ ਪਰ ਹੁਣ ਬਹੁਤ ਖੁਸ਼ੀ ਹੈ ਕਿ ਉਹ ਪੂਰੇ ਦੇਸ਼ 'ਚੋਂ ਟਾਪਰ ਹੈ। ਅਸੀਂ ਉਸ ਦੀ ਪੜ੍ਹਾਈ ਨੂੰ ਲੈ ਕੇ ਪੂਰਾ ਸਹਿਯੋਗ ਦਿੰਦੇ ਹਾਂ। ਮਾਂ ਸੀਮਾ ਜੈਨ ਨੇ ਕਿਹਾ ਕਿ ਮੇਰੀ ਧੀ ਇਸ ਸਨਮਾਨ ਦੀ ਹੱਕਦਾਰ ਸੀ, ਕਿਉਂਕਿ ਉਹ ਕਈ-ਕਈ ਘੰਟੇ ਪੜ੍ਹਾਈ ਕਰਦੀ ਰਹੀ। ਮੈਨੂੰ ਆਪਣੀ ਧੀ 'ਤੇ ਮਾਣ ਹੈ। 

PunjabKesari


Tanu

Content Editor

Related News