ਜੰਮੂ-ਕਸ਼ਮੀਰ: CBI ਵਲੋਂ ਸਾਬਕਾ ਮੰਤਰੀ ਦੇ ਪਰਿਵਾਰ ਦੇ ਸਿੱਖਿਆ ਨਿਆਸ ਵਿਰੁੱਧ ਮਾਮਲਾ ਦਰਜ

09/15/2020 2:02:35 PM

ਜੰਮੂ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਲਾਲ ਸਿੰਘ ਦੀ ਪਤਨੀ ਵਲੋਂ ਸੰਚਾਲਤ ਕਠੁਆ ਸਥਿਤ ਸਿੱਖਿਅਕ ਟਰੱਸਟ ਅਤੇ ਕੁਝ ਸਰਕਾਰੀ ਅਧਿਕਾਰੀਆਂ ਵਿਰੁੱਧ ਇਕ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਇਹ ਮਾਮਲਾ ਟਰੱਸਟ ਦੀ ਸਥਾਪਨਾ ਲਈ ਜ਼ਮੀਨ ਦੀ ਖਰੀਦ 'ਚ ਬੇਨਿਯਮੀਆਂ ਦੀ ਜਾਂਚ ਲਈ ਦਰਜ ਕੀਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਨੇ ਮਾਮਲੇ ਦੇ ਸੰਬੰਧ 'ਚ ਮੰਗਲਵਾਰ ਨੂੰ 9- ਜੰਮੂ 'ਚ ਤਿੰਨ ਅਤੇ ਕਠੁਆ 'ਚ 6 ਸਥਾਨਾਂ 'ਤੇ ਛਾਪੇਮਾਰੀ ਕੀਤੀ। ਸਿੰਘ ਨੇ ਕਿਹਾ,''ਸੀ.ਬੀ.ਆਈ. ਆਪਣਾ ਕੰਮ ਕਰ ਰਹੀ ਹੈ।'' 

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਆਰ.ਬੀ. ਐਜ਼ੂਕੇਸ਼ਨਲ ਟਰੱਸਟ ਵਿਰੁੱਧ ਉਸ ਦੀ ਪ੍ਰਧਾਨ ਅਤੇ ਸਿੰਘ ਦੀ ਪਤਨੀ ਕਾਂਤਾ ਅੰਦੋਤਰਾ, ਕਠੁਆ ਦੇ ਸਾਬਕਾ ਡਿਪਟੀ ਕਮਿਸ਼ਨਰ ਅਜੇ ਸਿੰਘ ਜਾਮਵਾਲ, ਮਾਰਹੀਨ ਦੇ ਸਾਬਕਾ ਤਹਿਸੀਲਦਾਰ ਅਵਤਾਰ ਸਿੰਘ ਅਤੇ ਹੋਰ ਰਾਹੀਂ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਹਾ ਕਿ ਇਹ ਸ਼ਿਕਾਇਤ ਇਸ ਦੋਸ਼ਾਂ 'ਤੇ ਦਰਜ ਕੀਤੀ ਗਈ ਹੈ ਕਿ ਟਰੱਸਟ ਨੂੰ ਜ਼ਿਆਦਾ ਹੱਦ ਤੋਂ ਵੱਧ ਜ਼ਮੀਨ ਹਾਸਲ ਕਰਨ 'ਚ ਸਹੂਲਤ ਪ੍ਰਦਾਨ ਕੀਤੀ ਗਈ ਅਤੇ ਇਸ ਦੇ ਸਮਰਥਨ 'ਚ ਝੂਠਾ ਹਲਫਨਾਮਾ ਦਾਇਰ ਕੀਤਾ ਗਿਆ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ ਨੇ ਜੂਨ 'ਚ ਟਰੱਸਟ ਅਤੇ ਅਣਪਛਾਤੇ ਲੋਕ ਸੇਵਕਾਂ ਵਿਰੁੱਧ ਇਕ ਸ਼ੁਰੂਆਤੀ ਜਾਂਚ (ਪੀਈ) ਦਰਜ ਕੀਤੀ ਸੀ। 

ਸਿੰਘ ਨੇ ਬੀਤੇ ਸਾਲ ਭਾਜਪਾ ਛੱਡ ਦਿੱਤੀ ਸੀ ਅਤੇ ਡੋਗਗਰਾ ਸਵਾਭਿਮਾਨ ਸੰਗਠਨ ਦੀ ਸਥਾਪਨਾ ਕੀਤੀ ਸੀ। ਸਿੰਘ ਅਤੇ ਸਾਬਕਾ ਉਦਯੋਗ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ 2018 'ਚ ਪੀਡੀਪੀ-ਭਾਜਪਾ ਸਰਕਾਰ ਤੋਂ ਉਦੋਂ ਅਸਤੀਫ਼ਾ ਦੇ ਦਿੱਤੀ ਸੀ, ਜਦੋਂ ਕਿ ਇਕ ਹਿੰਦੂ ਏਕਤਾ ਮੰਚ ਰੈਲੀ 'ਚ ਉਨ੍ਹਾਂ ਦੇ ਹਿੱਸਾ ਲੈਣ 'ਤੇ ਸਵਾਲ ਚੁੱਕੇ ਗਏ ਸਨ। ਉਕਤ ਰੈਲੀ ਦਾ ਆਯੋਜਨ ਉਸ ਸਾਲ ਕਠੁਆ 'ਚ 8 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਵਿਅਕਤੀਆਂ ਦੇ ਸਮਰਥਨ 'ਚ ਕੀਤਾ ਗਿਆ ਸੀ।


DIsha

Content Editor

Related News